04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਕਬੱਡੀ ਖਿਡਾਰੀ ਦੀ ਹੱਤਿਆ 'ਤੇ ਪੁਲਿਸ ਦਾ ਵੱਡਾ ਬਿਆਨ

ਜਗਰਾਉਂ, 31 ਅਕਤੂਬਰ-ਲੁਧਿਆਣਾ ਦੇ ਨਾਲ ਲੱਗਦੇ ਜਗਰਾਉਂ ਹਲਕੇ ਵਿਚ ਕਬੱਡੀ ਖਿਡਾਰੀ...

ਅਜੀਤ ਡੈਸਕ 31-10-2025

ਜਗਰਾਉਂ, 31 ਅਕਤੂਬਰ-ਲੁਧਿਆਣਾ ਦੇ ਨਾਲ ਲੱਗਦੇ ਜਗਰਾਉਂ ਹਲਕੇ ਵਿਚ ਕਬੱਡੀ ਖਿਡਾਰੀ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ। ਇਸ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਜਗਰਾਉਂ ਦੇ ਐਸ.ਐਸ.ਪੀ. ਦਫਤਰ ਤੋਂ ਕੁਝ ਦੂਰੀ ਉਤੇ ਹੀ ਇਹ ਵਾਰਦਾਤ ਵਾਪਰੀ ਹੈ। ਜਾਣਕਾਰੀ ਮਿਲੀ ਹੈ ਕਿ 26 ਸਾਲਾ ਤੇਜਪਾਲ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਨੂੰ ਜਗਰਾਉਂ ਦੇ ਹਰੀ ਸਿੰਘ ਹਸਪਤਾਲ ਰੋਡ ਦੇ ਲਾਗੇ 6-7 ਨੌਜਵਾਨਾਂ ਵਲੋਂ ਕੁੱਟਮਾਰ ਕਰਨ ਤੋਂ ਬਾਅਦ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਨਾਲ ਉਸ ਸਮੇਂ ਉਸ ਦੇ ਦੋ ਸਾਥੀ ਵੀ ਸਨ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਮੌਕੇ ਉਤੇ ਪੁਲਿਸ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 

ਪਿਛਲੀ ਖ਼ਬਰ ਦੂਜੇ ਟੀ-20 'ਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ