05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਪੑਵਾਸੀ ਨੋਜਵਾਨ ਦੀ ਲਾਸ਼ ਮਿਲੀ

ਮਾਛੀਵਾੜਾ ਸਾਹਿਬ (ਲੁਧਿਆਣਾ) 31 ਅਕਤੂਬਰ (ਮਨੋਜ ਕੁਮਾਰ) - ਕਰੀਬ ਚਾਰ ਦਿਨ ਪਹਿਲਾਂ ਗੜੀ ਪੁੱਲ ਲਾਗੇ ਸਰਹਿੰਦ ਨਹਿਰ 'ਤੇ ਚੱਲੇ ਛੱਠ ਪੂਜਾ ਦਾ ਤਿਉਹਾਰ ਦੇਖਣ ਆਏ ਪਿੰਡ ਚਹਿਲਾ ਨਿਵਾਸੀ 20 ਸਾਲਾ ਪੑਵਾਸੀ ਬਿਹਾਰੀ ਨੋਜਵਾਨ...

ਅਜੀਤ ਡੈਸਕ 31-10-2025

ਮਾਛੀਵਾੜਾ ਸਾਹਿਬ (ਲੁਧਿਆਣਾ) 31 ਅਕਤੂਬਰ (ਮਨੋਜ ਕੁਮਾਰ) - ਕਰੀਬ ਚਾਰ ਦਿਨ ਪਹਿਲਾਂ ਗੜੀ ਪੁੱਲ ਲਾਗੇ ਸਰਹਿੰਦ ਨਹਿਰ 'ਤੇ ਚੱਲੇ ਛੱਠ ਪੂਜਾ ਦਾ ਤਿਉਹਾਰ ਦੇਖਣ ਆਏ ਪਿੰਡ ਚਹਿਲਾ ਨਿਵਾਸੀ 20 ਸਾਲਾ ਪੑਵਾਸੀ ਬਿਹਾਰੀ ਨੋਜਵਾਨ ਹੀਰਾ ਲਾਲ ਪੁੱਤਰ ਅਖਿਲੇਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ ਵਿਚੋਂ ਅੱਜ ਸਵੇਰੇ ਮਿਲੀ।
ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਉਸ ਦੀ ਪਹਿਚਾਣ ਕਰਵਾ ਲਈ ਹੈ। ਮਿੑਤਕ ਨੋਜਵਾਨ ਹੀਰਾ ਲਾਲ ਦੇ ਰਿਸ਼ਤੇਦਾਰ ਰਾਮਦੇਵ ਮੰਡਲ ਨੇ ਦੱਸਿਆ ਕਿ ਇਹ ਆਪਣੇ ਹੋਰਨਾਂ ਸਾਥੀਆਂ ਨਾਲ ਛੱਠ ਪੂਜਾ ਦਾ ਪੑੋਗਰਾਮ ਦੇਖਣ ਆਇਆ ਸੀ ਤੇ ਉਸ ਰਾਤ ਕਰੀਬ 9 ਵਜੇ ਤੱਕ ਇਸ ਨੂੰ ਸਮਾਗਮ ਵਿਚ ਦੇਖਿਆ ਗਿਆ। ਪਰ ਸਵੇਰੇ ਜਦੋਂ ਕਾਫੀ ਸਮੇ ਬਾਅਦ ਵੀ ਇਹ ਆਪਣੇ ਘਰ ਪਿੰਡ ਚਹਿਲਾ ਨਾ ਪੁੱਜਾ ਤਾਂ ਉਸ ਦੀ ਭਾਲ ਕੀਤੀ, ਪਰ ਕੁਝ ਪਤਾ ਨਹੀ ਚੱਲਿਆ। ਇਸ ਦੀ ਸੂਚਨਾ ਮਾਛੀਵਾੜਾ ਪੁਲਿਸ ਨੂੰ ਦਿੱਤੀ ਗਈ ਤੇ ਅੱਜ ਸਵੇਰੇ ਪੁਲਿਸ ਨੇ ਇਸ ਦੀ ਲਾਸ਼ ਮਿਲਣ ਦੀ ਇਤਲਾਹ ਦਿੱਤੀ। ਜਾਂਚ ਅਧਿਕਾਰੀ ਸੰਜੀਵ ਕੁਮਾਰ ਅਨੁਸਾਰ ਇਸ ਮਾਮਲੇ ਵਿਚ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਪਿਛਲੀ ਖ਼ਬਰ ਭਾਰਤ-ਆਸਟ੍ਰੇਲੀਆ ਦੂਜਾ ਟੀ-20 : ਭਾਰਤ ਦੀ 9ਵੀਂ ਵਿਕਟ ਡਿੱਗੀ, ਸਲਾਮੀ ਬੱਲੇਬਾਜ਼ਅਭਿਸ਼ੇਕ ਸ਼ਰਮਾ 68 (37 ਗੇਂਦਾਂ) ਦੌੜਾਂ ਬ... ਅਗਲੀ ਖ਼ਬਰ ਭਾਰਤ-ਆਸਟ੍ਰੇਲੀਆ ਦੂਜਾ ਟੀ-20 : ਭਾਰਤ ਦੀ 8ਵੀਂ ਵਿਕਟ ਡਿੱਗੀ, ਕੁਲਦੀਪ ਯਾਦਵ ਬਿਨਾਂ ਕੋਈ ਦੌੜ ਬਣਾਏ ਆਊਟ