06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਬਿਹਾਰ ਚੋਣਾਂ ਨੂੰ ਲੈ ਕੇ ਐਨਡੀਏ ਦਾ 'ਸੰਕਲਪ ਪੱਤਰ' ਜਾਰੀ

ਪਟਨਾ, 31 ਅਕਤੂਬਰ - ਕੇਂਦਰੀ ਮੰਤਰੀ-ਭਾਜਪਾ ਮੁਖੀ ਜੇਪੀ ਨੱਡਾ, ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ-ਐੱਚਏਐਮ (ਐੱਸ) ਕਸਟੋਡੀਅਨ ਜੀਤਨ ਰਾਮ ਮਾਂਝੀ, ਕੇਂਦਰੀ ਮੰਤਰੀ-ਐੱਲਜੇਪੀ (ਆਰਵੀ) ਮੁਖੀ ਚਿਰਾਗ ਪਾਸਵਾਨ, ਆਰਐਲਐਮ ਮੁਖੀ...

ਅਜੀਤ ਡੈਸਕ 31-10-2025

ਪਟਨਾ, 31 ਅਕਤੂਬਰ - ਕੇਂਦਰੀ ਮੰਤਰੀ-ਭਾਜਪਾ ਮੁਖੀ ਜੇਪੀ ਨੱਡਾ, ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ-ਐੱਚਏਐਮ (ਐੱਸ) ਕਸਟੋਡੀਅਨ ਜੀਤਨ ਰਾਮ ਮਾਂਝੀ, ਕੇਂਦਰੀ ਮੰਤਰੀ-ਐੱਲਜੇਪੀ (ਆਰਵੀ) ਮੁਖੀ ਚਿਰਾਗ ਪਾਸਵਾਨ, ਆਰਐਲਐਮ ਮੁਖੀ ਉਪੇਂਦਰ ਕੁਸ਼ਵਾਹਾ ਅਤੇ ਹੋਰਾਂ ਨੇ ਪਟਨਾ ਵਿਚ ਐਨਡੀਏ ਦਾ 'ਸੰਕਲਪ ਪੱਤਰ' ਜਾਰੀ ਕੀਤਾ।
ਇਸ ਮੌਕੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕਿਹਾ, "ਅਤਿ ਪਛੜੇ ਵਰਗਾਂ ਦਾ ਵਿੱਤੀ ਅਤੇ ਸਮਾਜਿਕ ਸਸ਼ਕਤੀਕਰਨ ਬਹੁਤ ਮਹੱਤਵਪੂਰਨ ਹੈ। ਅਤਿ ਪਛੜੇ ਵਰਗਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਇਕ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ, ਅਸੀਂ ਇਕ ਉੱਚ-ਪੱਧਰੀ ਕਮੇਟੀ ਬਣਾਵਾਂਗੇ ਜੋ ਅਤਿ ਪਛੜੇ ਵਰਗਾਂ ਅਧੀਨ ਵੱਖ-ਵੱਖ ਭਾਈਚਾਰਿਆਂ ਦੀਆਂ ਸਮਾਜਿਕ ਅਤੇ ਵਿੱਤੀ ਸਥਿਤੀਆਂ ਦਾ ਮੁਲਾਂਕਣ ਕਰੇਗੀ ਅਤੇ ਇਨ੍ਹਾਂ ਭਾਈਚਾਰਿਆਂ ਦੇ ਵਿਕਾਸ ਲਈ ਸਰਕਾਰ ਨੂੰ ਸੁਝਾਅ ਦੇਵੇਗੀ।"

ਪਿਛਲੀ ਖ਼ਬਰ ਦੇਸ਼ ਭਰ ਦੇ 1466 ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਕੇਂਦਰੀ ਗ੍ਰਹਿ ਮੰਤਰੀ ਕੁਸ਼ਲਤਾ ਮੈਡਲ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਦੀ 41ਵੀਂ ਬਰਸੀ ਉਤਸ਼ਾਹ ਸਹਿਤ ਮਨਾਈ