11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2025

ਗ਼ਲਤ ਐਫ਼.ਆਈ.ਆਰ. ਦਰਜ ਕਰਨ ਦੇ ਮਾਮਲੇ ਤਹਿਤ ਐਸ.ਟੀ.ਐਫ਼. ਦੇ ਸਾਬਕਾ ਏ.ਆਈ.ਜੀ. ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ) - ਪੰਜਾਬ ਪੁਲਿਸ ਨੇ ਸਾਲ 2019 ਦੇ ਦਰਜ ਇਕ ਝੂਠੇ ਮੁਕੱਦਮੇ ਦੇ ਮਾਮਲੇ ਤਹਿਤ ਆਪਣੇ ਹੀ ਸਾਬਕਾ ਏ.ਆਈ.ਜੀ. ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਜਲਦ ਹੀ ਡੀ.ਜੀ.ਪੀ. ...

ਅਜੀਤ ਡੈਸਕ 28-10-2025

ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ) - ਪੰਜਾਬ ਪੁਲਿਸ ਨੇ ਸਾਲ 2019 ਦੇ ਦਰਜ ਇਕ ਝੂਠੇ ਮੁਕੱਦਮੇ ਦੇ ਮਾਮਲੇ ਤਹਿਤ ਆਪਣੇ ਹੀ ਸਾਬਕਾ ਏ.ਆਈ.ਜੀ. ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਜਲਦ ਹੀ ਡੀ.ਜੀ.ਪੀ. ਵਲੋਂ ਖ਼ੁਲਾਸਾ ਕੀਤੇ ਜਾਣ ਦੀ ਆਸ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ’ਚ ਬਤੌਰ ਐਸ.ਐਸ.ਪੀ. ਸੇਵਾਵਾਂ ਨਿਭਾ ਚੁੱਕੇ ਅਤੇ ਐੱਸ.ਟੀ.ਐੱਫ਼. ਦੇ ਏ.ਆਈ.ਜੀ. ਵਜੋਂ ਸੇਵਾਵਾਂ ਨਿਭਾਉਣ ਦੌਰਾਨ ਰਛਪਾਲ ਸਿੰਘ ਵਲੋਂ ਸਾਲ 2019 ’ਚ ਆਪਣੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਇਕ ਵਿਅਕਤੀ ਖ਼ਿਲਾਫ਼ 200 ਗ੍ਰਾਮ ਨਸ਼ੀਲੇ ਪਦਾਰਥ ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ।

ਪੀੜਤ ਵਲੋਂ ਇਸ ਮਾਮਲੇ ਦੀ ਪੁਲਿਸ ਵਿਭਾਗ ਅਤੇ ਸਰਕਾਰ ਅੱਗੇ ਸ਼ਿਕਾਇਤ ਦਿੱਤੀ ਗਈ, ਤਾਂ ਡੀ.ਜੀ.ਪੀ. ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ। ਇਸ ਮਾਮਲੇ ’ਚ ਪੁਲਿਸ ਦੇ ਆਈ.ਜੀ. ਰੈਂਕ ਦੇ ਕਈ ਅਧਿਕਾਰੀਆਂ ਵਲੋਂ ਕਈ ਵਾਰ ਜਾਂਚ ਕੀਤੀ ਗਈ ਅਤੇ ਬਹੁਤ ਵਾਰ ਇਸ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਵੀ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮਾਂ ਵਲੋਂ ਮਾਮਲੇ ਦੀ ਸਚਾਈ ਨੂੰ ਸਾਹਮਣੇ ਲਿਆਉਣ ’ਤੇ ਅੱਜ ਜਲੰਧਰ ਏ.ਐਨ.ਟੀ.ਐੱਫ਼. ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਦੀ ਟੀਮ ਨੇ ਬਿਆਸ ਨੇੜੇ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਤੋਂ ਜਲੰਧਰ ਆ ਰਹੇ ਸਾਬਕਾ ਏ.ਆਈ.ਜੀ. ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪੁਸ਼ਟੀ ਸੂਤਰਾਂ ਵਲੋਂ ਕੀਤੀ ਗਈ ਹੈ, ਪਰ ਫਿਲਹਾਲ ਇਸ ਮਾਮਲੇ ’ਚ ਕੋਈ ਵੀ ਅਧਿਕਾਰੀ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ।

ਪਿਛਲੀ ਖ਼ਬਰ ਮਾਮਲਾ ਰਿਚੀ ਕੇ.ਪੀ. ਦੀ ਮੌਤ ਦਾ - ਕਰੇਟਾ ਚਾਲਕ ਪ੍ਰਿੰਸ ਨੇ ਕੀਤਾ ਸਰੰਡਰ, ਪੁਲਿਸ ਨੇ ਲਿਆ 2 ਦਿਨ ਦਾ ਰਿਮਾਂਡ ਅਗਲੀ ਖ਼ਬਰ ਬਿਹਾਰ ਚੋਣਾਂ: ਵੋਟਰ ਰਾਹੁਲ ਗਾਂਧੀ ਅਤੇ ਤੇਜਸਵੀ 'ਤੇ ਵਾਅਦੇ ਪੂਰੇ ਕਰਨ 'ਤੇ ਭਰੋਸਾ ਕਰਦੇ ਹਨ - ਪਵਨ ਖੇੜਾ