23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਭਾਰਤ-ਪਾਕਿ ਸਰਹੱਦ ਨੇੜੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ - ਡੀ.ਜੀ.ਪੀ. ਪੰਜਾਬ

ਚੰਡੀਗੜ੍ਹ, 13 ਅਕਤੂਬਰ-ਇਕ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈ ਵਿਚ, ਸਟੇਟ ਸਪੈਸ਼ਲ ਆਪ੍ਰੇਸ਼ਨ...

ਅਜੀਤ ਡੈਸਕ 13-10-2025

ਚੰਡੀਗੜ੍ਹ, 13 ਅਕਤੂਬਰ-ਇਕ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈ ਵਿਚ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਸੀਮਾ ਸੁਰੱਖਿਆ ਬਲ (BSF) ਨਾਲ ਸਾਂਝੇ ਆਪ੍ਰੇਸ਼ਨ ਵਿਚ, ਖੇਮਕਰਨ, ਤਰਨਤਾਰਨ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ 3 ਹਥਿਆਰਾਂ (2 AK-47 ਰਾਈਫਲਾਂ, 2 ਮੈਗਜ਼ੀਨ AK-47, 1 ਪਿਸਤੌਲ PX5 ਸਟੌਰਮ ਸਮੇਤ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ) ਦੀ ਇਕ ਖੇਪ ਬਰਾਮਦ ਕੀਤੀ ਹੈ।

ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਥਿਆਰ ਪਾਕਿਸਤਾਨ ਤੋਂ ਪ੍ਰਾਪਤ ਕੀਤੇ ਗਏ ਹਨ। ਅੰਮ੍ਰਿਤਸਰ ਵਿਖੇ ਇਕ FIR ਦਰਜ ਕੀਤੀ ਗਈ ਹੈ। ਤਸਕਰਾਂ ਦੀ ਪਛਾਣ ਕਰਨ ਲਈ ਅੱਗੇ ਅਤੇ ਪਿੱਛੇ ਸੰਬੰਧਾਂ ਦਾ ਪਤਾ ਲਗਾਉਣ ਅਤੇ ਪੂਰੇ ਤਸਕਰੀ ਨੈੱਟਵਰਕ ਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ। ਡੀ.ਜੀ.ਪੀ. ਪੰਜਾਬ ਨੇ ਪੇਜ ਉਤੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। 

ਪਿਛਲੀ ਖ਼ਬਰ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਦੀ 9 ਮੈਂਬਰੀ ਕਮੇਟੀ ਦਾ ਫੈਸਲਾ, ਕਮੇਟੀ ਦੇ ਮੁਖੀ ਜਥੇ. ਝੀਂਡਾ ਹੀ ਰਹਿਣਗੇ ਅਗਲੀ ਖ਼ਬਰ ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਚੌਥੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੂਜੀ ਪਾਰੀ 'ਚ ਭਾਰਤ 63/1, ਜਿੱਤਣ ਲਈ 58 ਦੌੜਾਂ ਦ...