24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਔਰਤਾਂ ਨੂੰ ਪਹਿਲਾਂ ਵਾਲੀ ਪ੍ਰੈੱਸ ਕਾਨਫਰੰਸ ਵਿਚ ਸ਼ਾਮਿਲ ਨਾ ਕਰਨ 'ਤੇ "ਤਕਨੀਕੀ ਗ਼ਲਤੀ" - ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ

ਨਵੀਂ ਦਿੱਲੀ ,12 ਅਕਤੂਬਰ (ਏਐਨਆਈ): ਭਾਰਤ ਦੌਰੇ 'ਤੇ ਆਏ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਔਰਤਾਂ ਨੂੰ ਸੱਦਾ ਨਾ ...

ਅਜੀਤ ਡੈਸਕ 12-10-2025

ਨਵੀਂ ਦਿੱਲੀ ,12 ਅਕਤੂਬਰ (ਏਐਨਆਈ): ਭਾਰਤ ਦੌਰੇ 'ਤੇ ਆਏ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਔਰਤਾਂ ਨੂੰ ਸੱਦਾ ਨਾ ਦੇਣਾ ਜਾਣਬੁੱਝ ਕੇ ਨਹੀਂ ਸੀ ਸਗੋਂ ਇਕ "ਤਕਨੀਕੀ ਗ਼ਲਤੀ" ਦਾ ਨਤੀਜਾ ਸੀ। ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਦੇ ਵਧਦੇ ਵਿਰੋਧ ' ਤੇ ਮੁਤਕੀ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਲਿੰਗ ਭੇਦਭਾਵ 'ਤੇ ਅਧਾਰਿਤ ਨਹੀਂ ਸੀ।  ਪ੍ਰੈੱਸ ਕਾਨਫਰੰਸ ਦੇ ਸੰਬੰਧ ਵਿਚ ਇਹ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਸੀ ਅਤੇ ਪੱਤਰਕਾਰਾਂ ਦੀ ਇਕ ਛੋਟੀ ਸੂਚੀ ਦਾ ਫ਼ੈਸਲਾ ਕੀਤਾ ਗਿਆ ਸੀ । ਜੋ ਭਾਗੀਦਾਰੀ ਸੂਚੀ ਪੇਸ਼ ਕੀਤੀ ਗਈ ਸੀ ਉਹ ਬਹੁਤ ਖਾਸ ਸੀ। ਇਹ ਇਕ ਤਕਨੀਕੀ ਮੁੱਦਾ ਸੀ। ਸਾਡੇ ਸਾਥੀਆਂ ਨੇ ਪੱਤਰਕਾਰਾਂ ਦੀ ਇਕ ਖਾਸ ਸੂਚੀ ਨੂੰ ਸੱਦਾ ਭੇਜਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਤੋਂ ਇਲਾਵਾ ਕੋਈ ਹੋਰ ਇਰਾਦਾ ਨਹੀਂ ਸੀ।


ਮੁਤਕੀ ਨੇ ਅੱਜ ਇਸ ਵਾਰ ਮਹਿਲਾ ਪੱਤਰਕਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋਏ ਇਕ ਹੋਰ ਪ੍ਰੈੱਸ ਗੱਲਬਾਤ ਬੁਲਾਈ। ਇਸ ਹਫ਼ਤੇ ਦੇ ਸ਼ੁਰੂ ਵਿਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਦਿੱਲੀ ਵਿਚ ਵਿਦੇਸ਼ ਮੰਤਰੀ ਦੀ ਪ੍ਰੈੱਸ ਬ੍ਰੀਫਿੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਨਾ ਦਿੱਤੇ ਜਾਣ 'ਤੇ ਕਈ ਮਹਿਲਾ ਪੱਤਰਕਾਰਾਂ ਅਤੇ ਮੀਡੀਆ ਨੇ ਰੋਸ ਪ੍ਰਗਟ ਕੀਤਾ ਸੀ।

ਪਿਛਲੀ ਖ਼ਬਰ ਅਸਾਮ ਸਰਕਾਰ ਨੇ ਵਿਸ਼ਵਵਿਆਪੀ ਮਨੁੱਖੀ ਪ੍ਰਤਿਭਾ ਨੂੰ ਬਣਾਉਣ ਲਈ ਵਿਦੇਸ਼ੀ ਭਾਸ਼ਾ ਪਹਿਲਕਦਮੀ ਕੀਤੀ ਸ਼ੁਰੂ ਅਗਲੀ ਖ਼ਬਰ ਏ.ਡੀ.ਜੀ.ਪੀ. ਮਾਮਲਾ - ਮਹਾਂਪੰਚਾਇਤ ਨੇ ਪ੍ਰਸ਼ਾਸਨ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ