07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਕਲੀ ਸਾਮਾਨ ਵੇਚਣ ਦਾ ਦੋਸ਼ ਲਗਾ ਕੇ ਦੁਕਾਨਦਾਰ ਨੂੰ ਬਲੈਕਮੇਲ ਕਰਨ ਵਾਲੇ 2 ਕਾਬੂ

ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਵਿਚ ਅੱਜ ਦੇਰ ਰਾਤ ਸਥਿਤੀ ਉਸ ਵਕਤ ਤਣਾਅਪੂਰਨ...

ਅਜੀਤ ਡੈਸਕ 21-09-2025

ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਵਿਚ ਅੱਜ ਦੇਰ ਰਾਤ ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ ਜਦੋਂ ਖੇਡਾਂ ਦਾ ਸਾਮਾਨ ਵੇਚਣ ਵਾਲੇ ਇਕ ਦੁਕਾਨਦਾਰ ਨੂੰ ਬਲੈਕਮੇਲ ਕਰ ਰਹੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਵੀ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਮਾਡਲ ਟਾਊਨ ਦੀ ਗੁਰੂ ਤੇਗ ਬਹਾਦਰ ਮਾਰਕੀਟ ਸਥਿਤ ਸ਼ੇਰਾ ਸਪੋਰਟਸ ਉਤੇ ਤਿੰਨ ਨੌਜਵਾਨ ਆਏ। ਇਨ੍ਹਾਂ ਨੇ ਆਪਣੇ ਆਪ ਨੂੰ ਜੇ.ਐਮ.ਆਈ.ਸੀ. ਕੰਪਨੀ ਦੇ ਅਧਿਕਾਰੀ ਦੱਸਿਆ ਅਤੇ ਦੁਕਾਨਦਾਰ ਨੂੰ ਨਕਲੀ ਖੇਡਾਂ ਦਾ ਸਾਮਾਨ ਵੇਚਣ ਦਾ ਕਹਿ ਕੇ ਚੈਕਿੰਗ ਕਰਨ ਲੱਗ ਪਏ ਗੱਲਾਂ-ਗੱਲਾਂ ਵਿਚ ਦੁਕਾਨ ਦੇ ਮਾਲਕ ਨੂੰ ਇਸਦਾ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਇੰਸਪੈਕਟਰ ਜਸਵਿੰਦਰ ਸਿੰਘ ਨੂੰ ਸੂਚਿਤ ਕੀਤਾ। ਇਸ ਦੌਰਾਨ ਹੋਰ ਦੁਕਾਨਦਾਰ ਵੀ ਇਕੱਠੇ ਹੋ ਗਏ ਅਤੇ ਇਨ੍ਹਾਂ ਨੇ ਇਨ੍ਹਾਂ ਨਕਲੀ ਅਧਿਕਾਰੀਆਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਅਧਿਕਾਰੀ ਵੀ ਉਥੇ ਪਹੁੰਚੇ ਅਤੇ ਇਨ੍ਹਾਂ ਤੋਂ ਸ਼ਨਾਖਤੀ ਕਾਰਡ ਮੰਗੇ ਪਰ ਇਹ  ਦੋਸ਼ੀ ਕੋਈ ਕਾਰਡ ਨਹੀਂ ਦਿਖਾ ਸਕੇ। ਪੁਲਿਸ ਨੇ ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਵੀ ਬਰਾਮਦ ਕੀਤਾ। ਇਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਥਾਣਾ ਮਾਡਲ ਟਾਊਨ ਦੇ ਐਸ.ਐਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਦੋਸ਼ੀ ਦੁਕਾਨਦਾਰ ਨੂੰ ਡਰਾਵਾ ਦੇ ਕੇ ਉਸ ਪਾਸੋਂ ਹਜ਼ਾਰਾਂ ਰੁਪਏ ਦੀ ਨਕਦੀ ਲੈ ਗਏ ਸਨ। 

ਪਿਛਲੀ ਖ਼ਬਰ ਗਾਇਕ ਜ਼ੁਬੀਨ ਗਰਗ ਦੀ ਦੇਹ ਗੁਹਾਟੀ ਹਵਾਈ ਅੱਡੇ 'ਤੇ ਪੁੱਜੀ ਅਗਲੀ ਖ਼ਬਰ ⭐ਮਾਣਕ-ਮੋਤੀ⭐