05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਅਸਾਮ ਸਰਕਾਰ ਕਰੇਗੀ ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ- ਮੁੱਖ ਮੰਤਰੀ ਬਿਸਵਾ

ਗੁਹਾਟੀ, 20 ਸਤੰਬਰ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਸੰਬੰਧ ਵਿਚ ਸਿੰਗਾਪੁਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ। ਮੁੱਖ ਮੰਤਰੀ....

ਅਜੀਤ ਡੈਸਕ 20-09-2025

ਗੁਹਾਟੀ, 20 ਸਤੰਬਰ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਸੰਬੰਧ ਵਿਚ ਸਿੰਗਾਪੁਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ। ਮੁੱਖ ਮੰਤਰੀ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਪੋਸਟਮਾਰਟਮ ਜਾਂਚ ਪੂਰੀ ਹੋ ਗਈ ਹੈ ਅਤੇ ਉਸ ਦੀ ਲਾਸ਼ ਭਾਰਤੀ ਅਧਿਕਾਰੀਆਂ ਨੂੰ ਸੌਂਪੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਸਰਕਾਰ ਗਾਇਕ ਦੀ ਮੌਤ ਦੀ ਜਾਂਚ ਕਰੇਗੀ।


ਮੁੱਖ ਮੰਤਰੀ ਨੇ ਟਵੀਟ ਕਰ ਕਿਹਾ ਕਿ ਸਾਡੇ ਪਿਆਰੇ ਜ਼ੁਬੀਨ ਗਰਗ ਦੀ ਪੋਸਟਮਾਰਟਮ ਜਾਂਚ ਸਿੰਗਾਪੁਰ ਵਿਚ ਪੂਰੀ ਹੋ ਗਈ ਹੈ। ਉਸ ਦੀ ਲਾਸ਼ ਹੁਣ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਨਾਲ ਵਾਲੀ ਟੀਮ ਸ਼ੇਖਰ ਜੋਤੀ ਗੋਸਵਾਮੀ, ਸੰਦੀਪਨ ਗਰਗ ਅਤੇ ਸਿਧਾਰਥ ਸ਼ਰਮਾ (ਮੈਨੇਜਰ) ਨੂੰ ਸੌਂਪੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਸਾਮ ਸਰਕਾਰ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ।

ਪਿਛਲੀ ਖ਼ਬਰ ਗਾਇਕ ਜ਼ੁਬੀਨ ਗਰਗ ਦੀ ਮੌਤ ਮਾਮਲਾ: ਮੁੱਖ ਮੰਤਰੀ ਵਲੋਂ ਰਾਜ ’ਚ ਤਿੰਨ ਦਿਨ ਸਰਕਾਰੀ ਸੋਗ ਦਾ ਐਲਾਨ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਵਿਚ ਅਸਫਲ ਹੋਈ ਹੈ, ਕੁਰਸੀ ਦੇ ਚੱਕਰ ਵਿੱਚ ਉਲਝੀ ਹੋਈ 'ਆਪ' ਦੀ ਸਰਕਾਰ - ਅਨਿਲ ਸਰੀਨ