05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਮਾਧੋਪੁਰ ਹੈਡ ਵਰਕਸ ਦੇ ਗੇਟ ਟੁੱਟਣ ਮਾਮਲੇ ’ਚ 3 ਅਧਿਕਾਰੀ ਸਸਪੈਂਡ

ਪਠਾਨਕੋਟ, ਗੁਰਦਾਸਪੁਰ, 20 ਸਤੰਬਰ (ਵਿਨੋਦ/ਗੁਰਪ੍ਰਤਾਪ ਸਿੰਘ)- ਪਿਛਲੇ ਦਿਨੀਂ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ ਗੇਟ ਟੁੱਟ ਗਏ ਸਨ, ਜਿਸ ਦੇ ਚਲਦਿਆਂ ਹੜ੍ਹਾਂ ਦੀ ਸਥਿਤੀ ਹੋਰ ਨਾਜ਼ੁਕ....

ਅਜੀਤ ਡੈਸਕ 20-09-2025

ਪਠਾਨਕੋਟ, ਗੁਰਦਾਸਪੁਰ, 20 ਸਤੰਬਰ (ਵਿਨੋਦ/ਗੁਰਪ੍ਰਤਾਪ ਸਿੰਘ)- ਪਿਛਲੇ ਦਿਨੀਂ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ ਗੇਟ ਟੁੱਟ ਗਏ ਸਨ, ਜਿਸ ਦੇ ਚਲਦਿਆਂ ਹੜ੍ਹਾਂ ਦੀ ਸਥਿਤੀ ਹੋਰ ਨਾਜ਼ੁਕ ਬਣ ਗਈ ਸੀ। ਇਸ ਸੰਬੰਧੀ ਸਿੰਚਾਈ ਵਿਭਾਗ ਵਲੋਂ ਐਕਸੀਅਨ ਨਿਤਿਨ ਸੂਦ, ਨਿਤਿਨ ਸੂਦ, ਐਸ.ਡੀ.ਓ ਅਰੁਣ ਕੁਮਾਰ ਅਤੇ ਜੇ. ਈ. ਸਚਿਨ ਠਾਕੁਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਮੁਅੱਤਲੀ ਦੇ ਹੁਕਮ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਤੁਰੰਤ ਪ੍ਰਭਾਵ ਤੋਂ ਜਾਰੀ ਕੀਤੇ ਗਏ ਹਨ।


ਦੱਸਣ ਯੋਗ ਹੈ ਕਿ ਪਿਛਲੇ ਦਿਨੀ ਕੇਂਦਰ ਦੀ ਟੀਮ ਵਲੋਂ ਵੀ ਹੈਡ ਵਰਕਸ ਦਾ ਦੌਰਾ ਕੀਤਾ ਗਿਆ ਸੀ, ਜ਼ਿਕਰਯੋਗ ਹੈ ਕਿ ਹੈਡ ਵਰਕਸ ਦੇ ਗੇਟ ਟੁੱਟਣ ਸਮੇਂ ਇਕ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵਲੋਂ ਹੋਰ ਵੀ ਅਧਿਕਾਰੀਆਂ ’ਤੇ ਇਸ ਦੀ ਗਾਜ਼ ਡਿੱਗ ਸਕਦੀ ਹੈ। ਹਾਲਾਂਕਿ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤੀ ਗਈ ਆਪਣੀ ਚਿੱਠੀ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਪਿਛਲੀ ਖ਼ਬਰ ਫਗਵਾੜਾ ਵਿਖੇ ਸ੍ਰੀ ਵਿਸ਼ਵਕਰਮਾ ਮੰਦਿਰ ਪੁੱਜੇ ਗਵਰਨਰ ਗੁਲਾਬ ਚੰਦ ਕਟਾਰੀਆ ਅਗਲੀ ਖ਼ਬਰ ਗਾਇਕ ਜ਼ੁਬੀਨ ਗਰਗ ਦਾ ਅੱਜ ਹੋਵੇਗਾ ਪੋਸਟਮਾਰਟਮ