03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਨੌਜਵਾਨ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ 'ਚ ਜ਼ਖ਼ਮੀ

ਸੁਲਤਾਨਵਿੰਡ, 19 ਸਤੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ ਦੇ ਗੋਲਡਨ ਐਵੀਨਿਊ ਦੇ ਬਾਹਰ...

ਅਜੀਤ ਡੈਸਕ 19-09-2025

ਸੁਲਤਾਨਵਿੰਡ, 19 ਸਤੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ ਦੇ ਗੋਲਡਨ ਐਵੀਨਿਊ ਦੇ ਬਾਹਰ ਗੋਲੀਆਂ ਮਾਰ ਕੇ ਇਕ ਨੌਜਵਾਨ ਨਮੀਸ਼ ਸਰੀਨ ਦੀ ਹੱਤਿਆ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ 3 ਕਥਿਤ ਹਮਲਾਵਰਾ ਵਿਚੋਂ ਪੁਲਿਸ ਦੁਆਰਾ ਹਥਿਆਰ ਬਰਾਮਦਗੀ ਲਈ ਲਿਆਂਦੇ ਗਏ ਸੁਧਾਂਸ਼ੂ ਸ਼ਰਮਾ ਉਰਫ ਬਾਹਮਣ ਦੁਆਰਾ ਪੁਲਿਸ ਮੁਲਾਜ਼ਮ ਦਾ ਸਰਵਿਸ ਰਿਵਾਲਵਰ ਖੋਹ ਕੇ ਪੁਲਿਸ ਪਾਰਟੀ ਉਤੇ ਕੀਤੇ ਹਮਲੇ ਦੌਰਾਨ ਜਵਾਬੀ ਕਾਰਵਾਈ ਦੌਰਾਨ ਪੁਲਿਸ ਦੁਆਰਾ ਚਲਾਈ ਗਈ ਗੋਲੀ ਲੱਗਣ ਨਾਲ ਹਮਲਾਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਥਾਣਾ ਮੋਹਕਮ ਪੂਰਾ ਦੇ ਮੁਖੀ ਇੰਸਪੈਕਟਰ ਜੈਪ੍ਰਕਾਸ਼ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਪੁੱਜੇ ਹਨ।

ਪਿਛਲੀ ਖ਼ਬਰ ਏਸ਼ੀਆ ਕੱਪ 2025 : ਅੱਜ ਭਾਰਤ ਤੇ ਓਮਾਨ ਵਿਚਾਲੇ ਹੋਵੇਗਾ ਮੈਚ ਅਗਲੀ ਖ਼ਬਰ ਸੱਕੀ ਨਾਲੇ ਦੇ ਪਾੜ ਪੂਰਨ ਦਾ ਕੰਮ ਸੰਤ ਬਾਬਾ ਜੋਧ ਸਿੰਘ ਅਜਨਾਲੇ ਵਾਲਿਆਂ ਵਲੋਂ ਕਾਰ ਸੇਵਾ ਰਾਹੀਂ ਸ਼ੁਰੂ