02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਮਹਾਰਾਸ਼ਟਰ: ਕੈਮੀਕਲ ਫੈਕਟਰੀ ’ਚ ਧਮਾਕਾ, ਇਕ ਮਜ਼ਦੂਰ ਦੀ ਮੌਤ

ਮੁੰਬਈ, 19 ਸਤੰਬਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਬੀਤੀ ਦੇਰ....

ਅਜੀਤ ਡੈਸਕ 19-09-2025

ਮੁੰਬਈ, 19 ਸਤੰਬਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਬੀਤੀ ਦੇਰ ਸ਼ਾਮ ਲਗਭਗ 7:30 ਵਜੇ ਲਿੰਬਣੀ ਸਾਲਟ ਇੰਡਸਟਰੀਜ਼ ਵਿਚ ਹੋਇਆ। ਇਹ ਧਮਾਕਾ ਧਾਤ ਅਤੇ ਐਸਿਡ ਦੇ ਮਿਸ਼ਰਣ ਦੌਰਾਨ ਹੋਇਆ। ਪਾਲਘਰ ਪੁਲਿਸ ਨੇ ਦੱਸਿਆ ਕਿ ਇਹ ਇਕ ਛੋਟੀ ਜਿਹੀ ਇਕਾਈ ਹੈ, ਜਿਸ ਵਿਚ 5 ਕਾਮੇ ਪ੍ਰਯੋਗਸ਼ਾਲਾ ਦੇ ਰਸਾਇਣ ਬਣਾਉਂਦੇ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਫਗਵਾੜਾ ਸ਼ਹਿਰ ਦੇ ਇਕ ਹੋਟਲ ’ਤੇ ਪੁਲਿਸ ਦੀ ਵੱਡੀ ਛਾਪੇਮਾਰੀ, 39 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਦਿੱਲੀ ਵਿਚ ਹਲਕੀ ਬਾਰਿਸ਼ ਦੀ ਸੰਭਾਵਨਾ- ਮੌਸਮ ਵਿਭਾਗ