19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਪ੍ਰਭਾਵਿਤ ਪਿੰਡ ਚਮਿਆਰੀ ਹਰੜ ਕਲਾਂ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਜਥੇਦਾਰ ਗਿਆਨੀ ਰਘਬੀਰ ਸਿੰਘ

ਚਮਿਆਰੀ, (ਅਜਨਾਲਾ), 30 ਅਗਸਤ (ਜਗਪ੍ਰੀਤ ਸਿੰਘ)- ਚਮਿਆਰੀ, ਹਰੜ ਕਲਾਂ, ਹਰੜ ਖੁਰਦ ਆਦਿ ਪਿੰਡਾਂ ਵਿਚ ਹੜ੍ਹ ਨੇ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੋਇਆ ਹੈ। ਹੈਡ ਗ੍ਰੰਥੀ ਸ੍ਰੀ...

ਅਜੀਤ ਡੈਸਕ 30-08-2025

ਚਮਿਆਰੀ, (ਅਜਨਾਲਾ), 30 ਅਗਸਤ (ਜਗਪ੍ਰੀਤ ਸਿੰਘ)- ਚਮਿਆਰੀ, ਹਰੜ ਕਲਾਂ, ਹਰੜ ਖੁਰਦ ਆਦਿ ਪਿੰਡਾਂ ਵਿਚ ਹੜ੍ਹ ਨੇ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੋਇਆ ਹੈ। ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਹਲਕਾ ਵਿਧਾਈਕ ਕੁਲਦੀਪ ਸਿੰਘ ਧਾਲੀਵਾਲ ਗਿਆਨੀ ਰਘਬੀਰ ਸਿੰਘ ਜੀ ਨਾਲ ਬੇੜੀ ਰਾਹੀਂ ਪਿੰਡ ਹਰੜ ਕਲਾਂ ਤੇ ਹਰੜ ਖੁਰਦ ਦੇ ਹੜ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆ ਅਤੇ ਕੇਂਦਰ ਸਰਕਾਰ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਪੈਕਜ ਦੀ ਮੰਗ ਕੀਤੀ।

ਪਿਛਲੀ ਖ਼ਬਰ ਹੜ੍ਹਾਂ ਕਾਰਨ ਮੰਡ ਖੇਤਰਾਂ ਵਿਚ ਸਥਿਤੀ ਅਜੇ ਵੀ ਗੰਭੀਰ ਅਗਲੀ ਖ਼ਬਰ ਆਦਮਪੁਰ ਤੋਂ ਸਟਾਰ ਏਅਰ ਦੀਆਂ ਗਾਜੀਆਬਾਦ (ਹਿੰਡਨ) ਜਾਣ ਵਾਲੀਆਂ ਉਡਾਣਾਂ 3 ਸਤੰਬਰ ਤੱਕ ਰੱਦ