12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਹਲਕਾ ਡੇਰਾ ਬਾਬਾ ਨਾਨਕ ਵਿਚ ਬੀਤੀ ਰਾਤ ਨਾਲੋਂ ਹੜ੍ਹ ਦੇ ਪਾਣੀ ’ਚ ਹੋਇਆ ਵਾਧਾ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ) 29 ਅਗਸਤ (ਅਵਤਾਰ ਸਿੰਘ ਰੰਧਾਵਾ)- ਬੀਤੇ ਤਿੰਨ ਦਿਨਾਂ ਤੋਂ ਹਲਕਾ ਡੇਰਾ ਬਾਬਾ ਨਾਨਕ ਦੇ ਲੰਮੇ ਖੇਤਰ ਵਿਚ ਹੜ੍ਹ ਦੇ ਪਾਣੀ ਵਿਚ ਕੋਈ ਕਮੀ ਨਹੀਂ ਆਈ ਅਤੇ....

ਅਜੀਤ ਡੈਸਕ 29-08-2025

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ) 29 ਅਗਸਤ (ਅਵਤਾਰ ਸਿੰਘ ਰੰਧਾਵਾ)- ਬੀਤੇ ਤਿੰਨ ਦਿਨਾਂ ਤੋਂ ਹਲਕਾ ਡੇਰਾ ਬਾਬਾ ਨਾਨਕ ਦੇ ਲੰਮੇ ਖੇਤਰ ਵਿਚ ਹੜ੍ਹ ਦੇ ਪਾਣੀ ਵਿਚ ਕੋਈ ਕਮੀ ਨਹੀਂ ਆਈ ਅਤੇ ਪਿਛਲੇ ਕਰੀਬ ਤਿੰਨਾਂ ਦਿਨਾਂ ਵਾਂਗ ਤੇਜ਼ ਰਫ਼ਤਾਰ ਨਾਲ ਪਾਣੀ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਬੀਤੀ ਦੇਰ ਸ਼ਾਮ ਤੋਂ ਹੁਣ ਤੱਕ ਪਾਣੀ ਦੇ ਵਿਚ ਬਹੁਤ ਵੱਡਾ ਵਾਧਾ ਹੋਇਆ ਹੈ ਤੇ ਵੱਖ-ਵੱਖ ਥਾਵਾਂ ’ਤੇ ਸੜਕਾਂ ਨੂੰ ਪਾਣੀ ਪਾਰ ਕਰ ਰਿਹਾ ਹੈ। ਬੀਤੀ ਰਾਤ ਤੋਂ ਹੁਣ ਤੱਕ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਵਾਲੇ ਪਾਸੇ ਤੇਜ਼ ਰਫਤਾਰ ਨਾਲ ਨਿਕੋਸਰਾਂ, ਤਲਵੰਡੀ ਰਾਮਾ, ਰੂਪੋਵਾਲੀ, ਪੱਬਾਰਾਲੀ ਕੋਟ ਮੌਲਵੀ, ਲੁਹਾਰਾ ਵਾਲੀ, ਕਠਿਆਲਾ, ਮਾਲੇਵਾਲ ਆਦਿ ਦਰਜਨਾਂ ਪਿੰਡਾਂ ਵੱਲ ਪਾਣੀ ਵੱਧ ਰਿਹਾ ਹੈ। ਪਾਣੀ ਦੇ ਹਾਲਾਤ ਵੇਖਣ ਲਈ ਪਹੁੰਚੇ ਲੋਕਾਂ ਦਾ ਤਾਂਤਾ ਸੜਕਾਂ ਉੱਪਰ ਲੱਗਾ ਹੋਇਆ ਹੈ। ਫਿਲਹਾਲ ਹੜ੍ਹ ਦੇ ਪਾਣੀ ਵਿਚ ਕੋਈ ਕਮੀ ਨਾ ਆਉਣ ਕਰਕੇ ਲੋਕ ਪਹਿਲਾਂ ਨਾਲੋਂ ਵੀ ਚਿੰਤਤ ਹਨ।

ਪਿਛਲੀ ਖ਼ਬਰ ਮਣੀ ਮਹੇਸ਼ ਦੀ ਯਾਤਰਾ ’ਤੇ ਗਏ ਕਰੀਬ 15 ਵਿਅਕਤੀਆਂ ਦਾ ਘਰਦਿਆਂ ਨਾਲੋਂ ਟੁੱਟਾ ਸੰਪਰਕ ਅਗਲੀ ਖ਼ਬਰ ਕਿਰਨ ਨਾਲਾ ਸੱਕੀ ਦੇ ਹੜ੍ਹ ਰੂਪੀ ਪਾਣੀ ’ਚ ਰੁੜ੍ਹ ਦੋ ਨੌਜਵਾਨ, ਇਕ ਨੌਜਵਾਨ ਲਾਪਤਾ