12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਮਣੀ ਮਹੇਸ਼ ਦੀ ਯਾਤਰਾ ’ਤੇ ਗਏ ਕਰੀਬ 15 ਵਿਅਕਤੀਆਂ ਦਾ ਘਰਦਿਆਂ ਨਾਲੋਂ ਟੁੱਟਾ ਸੰਪਰਕ

ਪੰਜਗਰਾਈਂ ਕਲਾਂ, (ਫਰੀਦਕੋਟ), 29 ਅਗਸਤ (ਸੁਖਮੰਦਰ ਸਿੰਘ ਬਰਾੜ)- ਪੰਜਗਰਾਈ ਕਲਾਂ ਤੋਂ ਮਣੀ ਮਹੇਸ਼ ਦੀ ਯਾਤਰਾ ’ਤੇ ਗਏ 15 ਦੇ ਕਰੀਬ ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਰਾਜਕੁਮਾਰ....

ਅਜੀਤ ਡੈਸਕ 29-08-2025

ਪੰਜਗਰਾਈਂ ਕਲਾਂ, (ਫਰੀਦਕੋਟ), 29 ਅਗਸਤ (ਸੁਖਮੰਦਰ ਸਿੰਘ ਬਰਾੜ)- ਪੰਜਗਰਾਈ ਕਲਾਂ ਤੋਂ ਮਣੀ ਮਹੇਸ਼ ਦੀ ਯਾਤਰਾ ’ਤੇ ਗਏ 15 ਦੇ ਕਰੀਬ ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਰਾਜਕੁਮਾਰ, ਰੋਹਿਤ ਕੁਮਾਰ (9) ਪੁੱਤਰ ਪਵਨ ਕੁਮਾਰ, ਪ੍ਰਦੀਪ ਸਿੰਘ ਪੁੱਤਰ ਬਿੰਦਰ ਸਿੰਘ, ਬਾਬਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ, ਲੱਭਾ ਸਿੰਘ , ਤਰਸੇਮ ਸਿੰਘ ਪੁੱਤਰ ਮੇਘਾ ਸਿੰਘ, ਢੋਲੀ ਸਿੰਘ ਪੁੱਤਰ ਰਾਜੀ ਸਿੰਘ, ਗੋਰਾ ਸਿੰਘ ਪੁੱਤਰ ਫੱਲ੍ਹੀ ਸਿੰਘ, ਸਤਪਾਲ ਸਿੰਘ ਪੁੱਤਰ ਜਗਸੀਰ ਸਿੰਘ, ਮਾਈ ਲਾਲ ਪੁੱਤਰ ਬਿੰਦਰ ਸਿੰਘ, ਬੇਅੰਤ ਸਿੰਘ ਪੁੱਤਰ ਰਾਜਾ ਸਿੰਘ, ਸੁਰਜੀਤ ਸਿੰਘ ਪੁੱਤਰ ਭੋਲਾ ਸਿੰਘ, ਸਤਿਨਾਮ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ, ਪਰਮਿੰਦਰ ਸਿੰਘ ਪੁੱਤਰ ਜੀਤਾ ਸਿੰਘ ਆਪਣੇ ਸਾਥੀਆਂ ਸਮੇਤ ਲਗਭਗ ਹਫ਼ਤਾ ਪਹਿਲਾਂ ਪੰਜਗਰਾਈ ਕਲਾਂ ਤੋਂ ਮਣੀ ਮਹੇਸ਼ ਦੀ ਯਾਤਰਾ ਲਈ ਰਵਾਨਾ ਹੋਏ ਸਨ। ਰਾਜਕੁਮਾਰ ਦੀ ਪਤਨੀ ਨੇ ਦੱਸਿਆ ਕਿ ਲੰਘੇ ਐਤਵਾਰ ਉਨ੍ਹਾਂ ਦੀ ਆਪਣੇ ਪਤੀ ਨਾਲ ਫੋਨ ’ਤੇ ਗੱਲ ਹੋਈ ਸੀ, ਉਸ ਤੋਂ ਬਾਅਦ ਯਾਤਰਾ ’ਤੇ ਗਏ ਕਿਸੇ ਵੀ ਵਿਅਕਤੀ ਨਾਲ ਉਨ੍ਹਾਂ ਦੇ ਪਰਿਵਾਰ ਦਾ ਸੰਪਰਕ ਨਹੀਂ ਹੋ ਸਕਿਆ। ਹਫ਼ਤੇ ਦੇ ਕਰੀਬ ਸਮਾਂ ਬੀਤ ਜਾਣ ਕਾਰਨ ਅਤੇ ਪਹਾੜੀ ਖੇਤਰ ਅੰਦਰ ਆ ਰਹੀਆਂ ਕੁਦਰਤੀ ਆਫ਼ਤਾਂ ਕਾਰਨ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ। ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਉਕਤ ਵਿਅਕਤੀਆਂ ਦੀ ਭਾਲ ਕਰਨ ਲਈ ਸਹਾਇਤਾ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ।

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਅਜਨਾਲਾ ਪੁੱਜੇ ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਹਲਕਾ ਡੇਰਾ ਬਾਬਾ ਨਾਨਕ ਵਿਚ ਬੀਤੀ ਰਾਤ ਨਾਲੋਂ ਹੜ੍ਹ ਦੇ ਪਾਣੀ ’ਚ ਹੋਇਆ ਵਾਧਾ