12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਕਿਰਨ ਨਾਲਾ ਸੱਕੀ ਦੇ ਹੜ੍ਹ ਰੂਪੀ ਪਾਣੀ ’ਚ ਰੁੜ੍ਹ ਦੋ ਨੌਜਵਾਨ, ਇਕ ਨੌਜਵਾਨ ਲਾਪਤਾ

ਕਲਾਨੌਰ, (ਗੁਰਦਾਸਪੁਰ) 29 ਅਗਸਤ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਨੇੜਿਓਂ ਗੁਜ਼ਰਦੇ ਕਿਰਨਾਲਾ ਸੱਕੀ ਦੇ ਹੜ੍ਹ ਰੂਪੀ ਪਾਣੀ ਦੌਰਾਨ ਨੇੜਲੇ ਪਿੰਡ ਰਹੀਮਾਬਾਦ ਕੋਲ....

ਅਜੀਤ ਡੈਸਕ 29-08-2025

ਕਲਾਨੌਰ, (ਗੁਰਦਾਸਪੁਰ) 29 ਅਗਸਤ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਨੇੜਿਓਂ ਗੁਜ਼ਰਦੇ ਕਿਰਨਾਲਾ ਸੱਕੀ ਦੇ ਹੜ੍ਹ ਰੂਪੀ ਪਾਣੀ ਦੌਰਾਨ ਨੇੜਲੇ ਪਿੰਡ ਰਹੀਮਾਬਾਦ ਕੋਲ ਬੀਤੀ ਦੇਰ ਸ਼ਾਮ ਦੋ ਨੌਜਵਾਨ ਜੋ ਕਿਸੇ ਦੀ ਮਦਦ ਕਰਨ ਜਾ ਰਹੇ ਸਨ, ਪਾਣੀ ’ਚ ਰੁੜ੍ਹ ਗਏ। ਇਕ ਨੌਜਵਾਨ ਜੱਦੋ ਜਹਿਦ ਕਰਕੇ ਬਚ ਗਿਆ, ਜਦ ਕਿ ਕਲਾਨੌਰ ਵਾਸੀ ਇਕ ਨੌਜਵਾਨ ਅਜੇ ਤੱਕ ਲਾਪਤਾ ਹੈ, ਜਿਸ ਦੀ ਭਾਲ ਜਾਰੀ ਹੈ। ਉਧਰ ਪੁਲਿਸ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਪਾਣੀ ’ਚ ਰੁੜ੍ਹੇ ਕਲਾਨੌਰ ਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਕਲਾਨੌਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਪਿਛਲੀ ਖ਼ਬਰ ਹਲਕਾ ਡੇਰਾ ਬਾਬਾ ਨਾਨਕ ਵਿਚ ਬੀਤੀ ਰਾਤ ਨਾਲੋਂ ਹੜ੍ਹ ਦੇ ਪਾਣੀ ’ਚ ਹੋਇਆ ਵਾਧਾ ਅਗਲੀ ਖ਼ਬਰ ਜਾਪਾਨ ਤਕਨੀਕ ਤੇ ਭਾਰਤ ਪ੍ਰਤਿਭਾ ਦਾ ਹੈ ਪਾਵਰਹਾਊਸ- ਪ੍ਰਧਾਨ ਮੰਤਰੀ ਮੋਦੀ