11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਜਾਪਾਨ ਤਕਨੀਕ ਤੇ ਭਾਰਤ ਪ੍ਰਤਿਭਾ ਦਾ ਹੈ ਪਾਵਰਹਾਊਸ- ਪ੍ਰਧਾਨ ਮੰਤਰੀ ਮੋਦੀ

ਟੋਕੀਓ, 29 ਅਗਸਤ- ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤ-ਜਾਪਾਨ ਆਰਥਿਕ ਫੋਰਮ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ....

ਅਜੀਤ ਡੈਸਕ 29-08-2025

ਟੋਕੀਓ, 29 ਅਗਸਤ- ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤ-ਜਾਪਾਨ ਆਰਥਿਕ ਫੋਰਮ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧ ਭਾਰਤ ਅਤੇ ਜਾਪਾਨ ਦੀ ਦੋਸਤੀ ਵਿਚ ਇਕ ਬਹੁਤ ਮਹੱਤਵਪੂਰਨ ਤੱਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿਚ ਸਾਡੀਆਂ ਨੀਤੀਆਂ ਵਿਚ ਵੱਡੇ ਬਦਲਾਅ ਆਏ ਹਨ। ਸਾਡੀਆਂ ਨੀਤੀਆਂ ਵਿਚ ਪਾਰਦਰਸ਼ਤਾ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਥੇ ਜਾਪਾਨ ਤਕਨੀਕ ਵਿਚ ਇਕ ਪਾਵਰ ਹਾਊਸ ਹੈ, ਉੱਥੇ ਭਾਰਤ ਪ੍ਰਤਿਭਾ ਦਾ ਪਾਵਰ ਹਾਊਸ ਹੈ ਤੇ ਸਿਰਫ਼ ਤਕਨੀਕ ਅਤੇ ਪ੍ਰਤਿਭਾ ਹੀ ਅਗਵਾਈ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਵਿਚਕਾਰ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਚ ਰਾਜਨੀਤਕ ਸਥਿਰਤਾ, ਆਰਥਿਕ ਸਥਿਰਤਾ, ਪਾਰਦਰਸ਼ਤਾ ਅਤੇ ਨੀਤੀਆਂ ਵਿਚ ਭਵਿੱਖਬਾਣੀ ਯੋਗਤਾ ਹੈ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ ਅਤੇ ਬਹੁਤ ਜਲਦੀ, ਇਹ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ।

ਪਿਛਲੀ ਖ਼ਬਰ ਕਿਰਨ ਨਾਲਾ ਸੱਕੀ ਦੇ ਹੜ੍ਹ ਰੂਪੀ ਪਾਣੀ ’ਚ ਰੁੜ੍ਹ ਦੋ ਨੌਜਵਾਨ, ਇਕ ਨੌਜਵਾਨ ਲਾਪਤਾ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਮਹਾਨ ਕੋਸ਼ ਦੀ ਬੇਅਦਬੀ ਕਰਨ ਦੀ ਕੀਤੀ ਨਿਖੇਧੀ