09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਪਿੰਡ ਬੁਰਜ ਪੂਹਲਾ ਦੇ 2 ਬੱਚਿਆਂ ਦੀ ਡੁੱਬਣ ਨਾਲ ਮੌਤ

ਹਰੀਕੇ ਪੱਤਣ, 28 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਨਜ਼ਦੀਕੀ ਪਿੰਡ ਬੁਰਜ ਪੂਹਲਾ...

ਅਜੀਤ ਡੈਸਕ 28-08-2025

ਹਰੀਕੇ ਪੱਤਣ,  28 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਨਜ਼ਦੀਕੀ ਪਿੰਡ ਬੁਰਜ ਪੂਹਲਾ ਵਿਖੇ ਬਹੁਤ ਦੁਖਦਾਈ ਘਟਨਾ ਵਾਪਰੀ ਜਦੋਂ 2 ਛੋਟੇ ਬੱਚਿਆਂ ਦੀ ਭੱਠੇ ਉਤੇ ਬਣੇ ਗਟਰਾ ਵਿਚ ਡਿੱਗਣ ਨਾਲ ਮੌਤ ਹੋ ਗਈ। ਇਸ ਘਟਨਾ ਦੇ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਹਰੀਕੇ ਪੱਤਣ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਨਿਸ਼ਾਨ ਸਿੰਘ ਵਾਸੀ ਬੁਰਜ ਪੂਹਲਾ ਨੇ ਦੱਸਿਆ ਕਿ ਮੇਰਾ ਲੜਕਾ ਪ੍ਰਿੰਸਦੀਪ ਸਿੰਘ (8 ਸਾਲ) ਅਤੇ ਮੇਰਾ ਭਤੀਜਾ ਪ੍ਰਭਜੀਤ ਸਿੰਘ (12 ਸਾਲ) ਨੂੰ ਪਿੰਡ ਦੇ ਹੀ ਵਿਅਕਤੀ ਬਿਨਾਂ ਸਾਨੂੰ ਦੱਸੇ ਪਸ਼ੂ ਚਾਰਨ ਵਾਸਤੇ ਨਾਲ ਲੈ ਗਏ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਇਨ੍ਹਾਂ ਨੂੰ ਨਜ਼ਦੀਕ ਭੱਠੇ ਉਤੇ ਲੈ ਗਏ ਜਿਥੇ ਕਿ ਪਾਣੀ ਖਲੌਤਾ ਸੀ ਅਤੇ ਭੱਠੇ ਦੇ ਗਟਰਾ ਵਿਚ ਡੁੱਬਣ ਕਾਰਨ ਸਾਡੇ ਦੋਹਾਂ ਬੱਚਿਆਂ ਦੀ ਮੌਤ ਹੋ ਗਈ। ਨਿਸ਼ਾਨ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਲਿਜਾਣ ਵਾਲੇ ਸੁਖਬੀਰ ਸਿੰਘ, ਹਰਪਾਲ ਸਿੰਘ ਅਤੇ ਭੱਠਾ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ,  ਧਰਨਾ ਜਾਰੀ ਰਹੇਗਾ। 

ਪਿਛਲੀ ਖ਼ਬਰ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜ ਸ਼ੁਰੂ ਅਗਲੀ ਖ਼ਬਰ ਕੈਬਨਿਟ ਮੰਤਰੀ ਮਹਿੰਦਰ ਭਗਤ ਸਿਵਲ ਹਸਪਤਾਲ ਪੁੱਜੇ, ਡਾਕਟਰਾਂ ਨੂੰ ਦਿੱਤੇ ਨਿਰਦੇਸ਼