08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਸਰਹੱਦ ਨਾਲ ਬਣੇ ਧੁੱਸੀ ਬੰਨ ਦੇ ਟੁੱਟਣ ਨਾਲ ਹਜ਼ਾਰਾਂ ਏਕੜ ਫਸਲ ਡੁੱਬਣੀ ਸ਼ੁਰੂ

ਖੇਮਕਰਨ, 28 ਅਗਸਤ (ਰਾਕੇਸ਼ ਬਿੱਲਾ)-ਸਰਹੱਦ ਦੇ ਨਾਲ-ਨਾਲ ਪਾਕਿਸਤਾਨ ਤਰਫੋਂ ਆ ਕੇ ਸਤਲੁਜ ਦਰਿਆ...

ਅਜੀਤ ਡੈਸਕ 28-08-2025

ਖੇਮਕਰਨ, 28 ਅਗਸਤ (ਰਾਕੇਸ਼ ਬਿੱਲਾ)-ਸਰਹੱਦ ਦੇ ਨਾਲ-ਨਾਲ ਪਾਕਿਸਤਾਨ ਤਰਫੋਂ ਆ ਕੇ ਸਤਲੁਜ ਦਰਿਆ ਉਤੇ ਕਸੂਰੀ ਨਾਲੇ ਦੇ ਪਾਣੀ ਦੀ ਮਾਰ ਤੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਂਵਾਲਾ ਦੀ ਹਜ਼ਾਰਾਂ ਏਕੜ ਰਕਬੇ ਨੂੰ ਬਚਾਉਣ ਲਈ ਕੰਡਿਆਲੀ ਤਾਰ ਦੇ ਨਾਲ-ਨਾਲ ਬਣਿਆ ਧੁੱਸੀ ਬੰਨ੍ਹ ਅੱਜ ਪਿੰਡਾਂ ਵਾਲਿਆਂ ਦੀ ਦਿਨ-ਰਾਤ ਰਾਖੀ ਕਰਨ ਦੇ ਬਾਵਜੂਦ ਅੱਜ ਦੁਪਹਿਰ ਨੂੰ ਪਾਣੀ ਦਾ ਦਬਾਅ ਜ਼ਿਆਦਾ ਵਧਣ ਨਾਲ ਪਿੰਡ ਮੀਆਂਵਾਲਾ ਨਜ਼ਦੀਕ ਤੋਂ ਟੁੱਟ ਗਿਆ, ਜਿਸ ਨਾਲ ਕਿਸਾਨਾਂ ਦੇ ਸਾਹਮਣੇ ਉਨ੍ਹਾਂ ਦੀ ਪੁੱਤਰਾਂ ਵਾਂਗ ਪਾਲੀ ਫਸਲ ਡੁੱਬਣ ਲੱਗ ਪਈ ਹੈ। ਸਬੰਧਿਤ ਪਿੰਡਾਂ ਵਾਲਿਆਂ ਵਲੋਂ ਬੰਨ੍ਹ ਨੂੰ ਬਚਾਉਣ ਲਈ ਬੜੀ ਜੱਦੋ-ਜਹਿਦ ਕਰ ਰਹੇ ਹਨ ਪਰ ਪਾਣੀ ਵਧਣ ਕਾਰਨ ਪਾੜ ਵਧਦਾ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਬੰਨ੍ਹ ਦੀ ਹਾਲਤ ਸਬੰਧੀ ਅਨੇਕਾਂ ਵਾਰ ਮਹਿਕਮੇ ਦੇ ਧਿਆਨ ਵਿਚ ਲਿਆਂਦਾ ਗਿਆ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ। 

ਪਿਛਲੀ ਖ਼ਬਰ ਬੀ.ਐੱਸ.ਐੱਫ਼. ਵਲੋਂ 6 ਕਿਲੋ ਹੈਰੋਇਨ ਦੀ ਖੇਪ ਸਮੇਤ ਡਰੋਨ ਬਰਾਮਦ ਅਗਲੀ ਖ਼ਬਰ ਐਸ.ਡੀ.ਆਰ.ਐਫ. ਦੀਆਂ ਟੀਮਾਂ ਨੇ ਮੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚੋਂ 50 ਦੇ ਕਰੀਬ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ '...