08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਹਥਿਆਰਾਂ ਤੇ ਨਸ਼ੇ ਸਮੇਤ 2 ਕਾਬੂ

ਪਠਾਨਕੋਟ, 28 ਅਗਸਤ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਦੋ ਪਿਸਟਨ, 12 ਰੌਂਦ, ਤਿੰਨ ਮੈਗਜ਼ੀਨ, 90 ਗ੍ਰਾਮ...

ਅਜੀਤ ਡੈਸਕ 28-08-2025

ਪਠਾਨਕੋਟ, 28 ਅਗਸਤ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਦੋ ਪਿਸਟਨ, 12 ਰੌਂਦ, ਤਿੰਨ ਮੈਗਜ਼ੀਨ, 90 ਗ੍ਰਾਮ ਅਫੀਮ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਐਸ. ਐਚ. ਓ. ਡਵੀਜ਼ਨ ਨੰਬਰ ਦੋ ਪਠਾਨਕੋਟ ਪੁਲਿਸ ਪਾਰਟੀ ਨਾਲ ਅਕਾਲਗੜ੍ਹ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਦਿਸਿਆ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾਇਆ, ਜਿਸ ਨੂੰ ਸ਼ੱਕ ਦੇ ਆਧਾਰ ਉਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਟਲ, ਦੋ ਮੈਗਜ਼ੀਨ, 8 ਰੌਂਦ ਬਰਾਮਦ ਕੀਤੇ ਅਤੇ ਦੋਸ਼ੀ ਦਿਲਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਸੁਰਜੀਤ ਸਿੰਘ ਵਾਸੀ ਧੀਰਾ ਜੱਟਾਂ ਦੇ ਖਿਲਾਫ ਡਵੀਜ਼ਨ ਨੰਬਰ ਦੋ ਵਿਚ ਆਰਮਡ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੁੱਛਗਿਛ ਦੌਰਾਨ ਦਿਲਪ੍ਰੀਤ ਸਿੰਘ ਬੱਗਾ ਨੇ ਕਿਹਾ ਕਿ ਚਾਰ ਬੰਦੇ ਹੋਰ ਹਨ, ਜਿਸ ਉਤੇ ਪੁਲਿਸ ਵਲੋਂ ਉਸਦੇ ਇਕ ਸਾਥੀ ਵਿਨੋਦ ਕੁਮਾਰ ਉਰਫ ਲੋਡੀ ਪੁੱਤਰ ਸਤੀਸ਼ ਕੁਮਾਰ ਵਾਸੀ ਦੌਲਤਪੁਰ ਪਠਾਨਕੋਟ ਨੂੰ ਗ੍ਰਿਫਤਾਰ ਕਰਕੇ ਵਾਧਾ ਜੁਰਮ ਐਨ.ਡੀ.ਪੀ.ਐਸ. ਐਕਟ ਵੀ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਪਾਸੋਂ ਕੁੱਲ ਦੋ ਪਿਸਟਨ 32 ਬੋਰ, 12 ਰੌਂਦ 32 ਬੋਰ, ਤਿੰਨ ਮੈਗਜ਼ੀਨ, 90 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਚਾਰ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।  

ਪਿਛਲੀ ਖ਼ਬਰ ਐਸ.ਡੀ.ਆਰ.ਐਫ. ਦੀਆਂ ਟੀਮਾਂ ਨੇ ਮੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚੋਂ 50 ਦੇ ਕਰੀਬ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ '... ਅਗਲੀ ਖ਼ਬਰ ਪਿੰਡ ਸਤੌਜ ਤੇ ਨੇੜਲੇ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ