31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਭਾਜਪਾ ਵਲੋਂ 7 ਰਾਜਾਂ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਨਵੇਂ ਸੂਬਾ ਪ੍ਰਧਾਨਾਂ ਦਾ ਐਲਾਨ

ਨਵੀਂ ਦਿੱਲੀ, 2 ਜੁਲਾਈ-ਭਾਜਪਾ ਨੇ 7 ਰਾਜਾਂ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਨਵੇਂ ਸੂਬਾ ਮੁਖੀਆਂ ਦਾ...

ਅਜੀਤ ਡੈਸਕ 02-07-2025

ਨਵੀਂ ਦਿੱਲੀ, 2 ਜੁਲਾਈ-ਭਾਜਪਾ ਨੇ 7 ਰਾਜਾਂ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਨਵੇਂ ਸੂਬਾ ਮੁਖੀਆਂ ਦਾ ਐਲਾਨ ਕੀਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਪੁੱਡੂਚੇਰੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਨਵੇਂ ਸੂਬਾ ਪ੍ਰਧਾਨ ਨਿਯੁਕਤ ਕੀਤੇ ਹਨ। ਇਥੇ ਨਵੇਂ ਨਿਯੁਕਤ ਭਾਜਪਾ ਸੂਬਾ ਪ੍ਰਧਾਨ ਹਨ।

ਮੱਧ ਪ੍ਰਦੇਸ਼ - ਹੇਮੰਤ ਖੰਡੇਲਵਾਲ
ਮਹਾਰਾਸ਼ਟਰ - ਰਵਿੰਦਰ ਚਵਾਨ
ਤੇਲੰਗਾਨਾ - ਐਨ. ਰਾਮਚੰਦਰ ਰਾਓ
ਆਂਧਰਾ ਪ੍ਰਦੇਸ਼ - ਪੀ.ਵੀ.ਐਨ. ਮਾਧਵ
ਉੱਤਰਾਖੰਡ - ਮਹਿੰਦਰ ਭੱਟ
ਹਿਮਾਚਲ ਪ੍ਰਦੇਸ਼ - ਰਾਜੀਵ ਬਿੰਦਲ
ਪੁੱਡੂਚੇਰੀ - ਵੀ.ਪੀ. ਰਾਮਲਿੰਗਮ
ਮਿਜ਼ੋਰਮ - ਬੇਇਛੂਆ
ਅੰਡੇਮਾਨ ਅਤੇ ਨਿਕੋਬਾਰ ਟਾਪੂ - ਅਨਿਲ ਤਿਵਾੜੀ

ਪਿਛਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੈਸਟ : ਯਸ਼ਸਵੀ ਜੈਸਵਾਲ ਦੀਆਂ 50 ਦੌੜਾਂ ਪੂਰੀਆਂ ਅਗਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੈਸਟ : ਭਾਰਤ ਦੀ ਦੂਜੀ ਵਿਕਟ ਡਿਗੀ, ਕਰੁਣ ਨਈਅਰ 31 ਦੌੜਾਂ ਬਣਾ ਕੇ ਆਊਟ