06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਦਰਦਨਾਕ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ

ਮਲੋਟ, 30 ਜੂਨ (ਪਾਟਿਲ) - ਅੱਜ ਸ਼ਾਮ ਫਾਜਿਲਕਾ-ਮਲੋਟ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ ਹੈ । ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ...

ਅਜੀਤ ਡੈਸਕ 30-06-2025

ਮਲੋਟ, 30 ਜੂਨ (ਪਾਟਿਲ) - ਅੱਜ ਸ਼ਾਮ ਫਾਜਿਲਕਾ-ਮਲੋਟ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ ਹੈ । ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਇਕ ਟਰੈਕਟਰ ਮੋਟਰਸਾਈਕਲ ਨਾਲ ਟਕਰਾਇਆ ਅਤੇ ਮਾਂ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਇਹ ਹਾਦਸਾ ਪਿੰਡ ਆਲਮਵਾਲਾ ਕੋਲ ਵਾਪਰਿਆ । ਜਾਣਕਾਰੀ ਅਨੁਸਾਰ 27 ਸਾਲਾ ਸੁਖਮਨਦੀਪ ਸਿੰਘ ਪੁੱਤਰ ਹਰਬੰਸ ਸਿੰਘ ਆਪਣੀ ਮਾਤਾ ਜਸਵਿੰਦਰ ਕੌਰ ( 55 ਸਾਲ) ਦੇ ਨਾਲ ਮਲੋਟ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਨੂਰਪੁਰ (ਜ਼ਿਲ੍ਹਾ ਫਾਜ਼ਿਲਕਾ )ਨੂੰ ਜਾ ਰਿਹਾ ਸੀ। ਇਸੇ ਦਰਮਿਆਨ ਸੜਕ 'ਤੇ ਜਾ ਰਹੇ ਟਰੈਕਟਰ ਨਾਲ ਉਸ ਦੀ ਬਾਈਕ ਦੀ ਟੱਕਰ ਹੋ ਗਈ । ਇਹ ਹਾਦਸਾ ਇੰਨਾ ਗੰਭੀਰ ਸੀ ਕਿ ਦੋਵੇਂ ਮਾਂ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਵਲੋਂ ਮਲੋਟ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ । ਪਰ ਦੋਵੇਂ ਹੀ ਰਸਤੇ 'ਚ ਦਮ ਤੋੜ ਗਏ। ਸੁਖਮਨਦੀਪ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ । ਕਬਰਵਾਲਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਮੱਧ ਪ੍ਰਦੇਸ਼ : ਨਰਮਦਾਪੁਰਮ ਵਿਚ ਐਂਬੂਲੈਂਸ ਦਰੱਖਤ ਨਾਲ ਟਕਰਾਈ, 3 ਔਰਤਾਂ ਅਤੇ ਇਕ ਨਵਜੰਮੇ ਬੱਚੇ ਦੀ ਮੌਤ ਅਗਲੀ ਖ਼ਬਰ ਕਰੰਟ ਲੱਗਣ ਨਾਲ ਕਿਸਾਨ ਦੀ ਦਰਦਨਾਕ ਮੌਤ