06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਕਰੰਟ ਲੱਗਣ ਨਾਲ ਕਿਸਾਨ ਦੀ ਦਰਦਨਾਕ ਮੌਤ

ਚੋਗਾਵਾਂ/ਅੰਮ੍ਰਿਤਸਰ , 30 ਜੂਨ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਿੱਧਵਾਂ ਵਿਖੇ ਖੇਤਾਂ 'ਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਭਰੇ ਮਨ ਨਾਲ ...

ਅਜੀਤ ਡੈਸਕ 30-06-2025

ਚੋਗਾਵਾਂ/ਅੰਮ੍ਰਿਤਸਰ , 30 ਜੂਨ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਿੱਧਵਾਂ ਵਿਖੇ ਖੇਤਾਂ 'ਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਸਿੱਧਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕੋਮਲਪ੍ਰੀਤ ਸਿੰਘ (31) ਟਰੈਕਟਰ ਨਾਲ ਖੇਤਾਂ ਵਿਚ ਵਹਾਈ ਕਰ ਰਿਹਾ ਸੀ। ਅਚਾਨਕ ਰੋਟਾਵੇਟਰ ਵਿਚ ਬਿਜਲੀ ਦੀ ਤਾਰ ਆ ਗਈ। ਉਹ ਤਾਰ ਨੂੰ ਪਰੇ ਕਰਨ ਲਈ ਹੇਠਾਂ ਉਤਰਿਆ ਤਾਂ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ।

ਪਿਛਲੀ ਖ਼ਬਰ ਦਰਦਨਾਕ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਅਗਲੀ ਖ਼ਬਰ ਭੇਤਭਰੀ ਹਾਲਤ ਵਿਚ ਇਕ ਵਿਅਕਤੀ ਦੀ ਮੌਤ