06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਨੌਜਵਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ

ਨਵਾਂਸ਼ਹਿਰ, 30 ਜੂਨ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਅੱਜ ਰਾਤ 8:45 ਵਜੇ ਦੇ ਕਰੀਬ ਪਿੰਡ ਉਸਮਾਨਪੁਰ ਵਿਖੇ ਇਕ ਨੌਜਵਾਨ ਦੀ ਅਣਪਛਾਤਿਆਂ...

ਅਜੀਤ ਡੈਸਕ 30-06-2025

ਨਵਾਂਸ਼ਹਿਰ, 30 ਜੂਨ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਅੱਜ ਰਾਤ 8:45 ਵਜੇ ਦੇ ਕਰੀਬ ਪਿੰਡ ਉਸਮਾਨਪੁਰ ਵਿਖੇ ਇਕ ਨੌਜਵਾਨ ਦੀ ਅਣਪਛਾਤਿਆਂ ਵਲੋਂ ਕਮਿਊਨਿਟੀ ਸੈਂਟਰ ਦੇ ਨਜ਼ਦੀਕ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਮ੍ਰਿਤਕ ਨੌਜਵਾਨ ਦਾ ਮੋਬਾਇਲ ਵੀ ਨਾਲ ਹੀ ਲੈ ਕੇ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ (29) ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਜਦੋਂ ਕਮਿਊਨਿਟੀ ਸੈਂਟਰ ਕੋਲ ਪੁੱਜਾ ਤਾਂ ਅਣਪਛਾਤੇ ਹਮਲਾਵਰਾਂ ਨੇ ਉਕਤ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਉਕਤ ਨੌਜਵਾਨ ਦੇ ਸਿਰ ਵਿਚ ਵੱਜਣ ਕਾਰਨ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। 

ਪਿਛਲੀ ਖ਼ਬਰ ਭੇਤਭਰੀ ਹਾਲਤ ਵਿਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਸੰਗਰੂਰ ਵਿਚ ਪੁਲਿਸ ਵਲੋਂ ਐਨਕਾਊਂਟਰ, 1 ਮੁਲਜ਼ਮ ਜ਼ਖਮੀ