06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਸੰਗਰੂਰ ਵਿਚ ਪੁਲਿਸ ਵਲੋਂ ਐਨਕਾਊਂਟਰ, 1 ਮੁਲਜ਼ਮ ਜ਼ਖਮੀ

ਸੰਗਰੂਰ, 30 ਜੂਨ (ਦਮਨਜੀਤ ਸਿੰਘ)-ਸੰਗਰੂਰ ਪੁਲਿਸ ਵਲੋਂ ਸੂਲਰ ਘਰਾਟ ਨੇੜੇ ਨਹਿਰ ਦੇ ਕੰਢੇ ਇਕ ਐਨਕਾਊਂਟਰ ਕੀਤਾ...

ਅਜੀਤ ਡੈਸਕ 30-06-2025

ਸੰਗਰੂਰ, 30 ਜੂਨ (ਦਮਨਜੀਤ ਸਿੰਘ)-ਸੰਗਰੂਰ ਪੁਲਿਸ ਵਲੋਂ ਸੂਲਰ ਘਰਾਟ ਨੇੜੇ ਨਹਿਰ ਦੇ ਕੰਢੇ ਇਕ ਐਨਕਾਊਂਟਰ ਕੀਤਾ ਗਿਆ ਹੈ। ਬਿਨਾਂ ਨੰਬਰੀ ਮੋਟਰਸਾਈਕਲ ਉੱਤੇ ਜਾ ਰਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ ਉੱਤੇ ਸੀ.ਆਈ.ਏ. ਸਟਾਫ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਥੋਂ ਭੱਜ ਨਿਕਲਿਆ ਅਤੇ ਜਦੋਂ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ, ਜਵਾਬੀ ਕਾਰਵਾਈ ਵਿਚ ਪੁਲਿਸ ਨੇ ਉਸ ਉੱਤੇ ਫਾਇਰ ਕੀਤਾ ਤਾਂ ਉਸ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆl ਮੌਕੇ ਉੱਤੇ ਪਹੁੰਚੇ ਐਸ.ਪੀ. ਦਵਿੰਦਰ ਅੱਤਰੀ, ਡੀ. ਐਸ. ਪੀ. ਦਲਜੀਤ ਸਿੰਘ ਵਿਰਕ, ਡੀ.ਐਸ.ਪੀ. ਰੁਪਿੰਦਰ ਕੌਰ ਅਤੇ ਸੀ.ਆਈ.ਏ. ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਗੋਬਿੰਦੀ ਵਾਸੀ ਖਨਾਲ ਖੁਰਦ ਵਜੋਂ ਹੋਈ ਹੈ ਅਤੇ ਇਸ ਉੱਤੇ ਪਹਿਲਾਂ ਵੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ।  

ਪਿਛਲੀ ਖ਼ਬਰ ਨੌਜਵਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ ਹੈਰੋਇਨ ਸਮੇਤ ਤਸਕਰ ਕਾਬੂ - ਡੀ.ਜੀ.ਪੀ.