08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਮੁੱਖ ਮੰਤਰੀ ਦੀ ਬਲਾਚੌਰ ਆਮਦ 'ਤੇ ਰਾਹੁਲ ਚੌਧਰੀ ਆਦੋਆਣਾ ਨੂੰ ਘਰ ਵਿਖੇ ਕੀਤਾ ਗਿਆ ਨਜ਼ਰਬੰਦ

ਬਲਾਚੌਰ, 30 ਜੂਨ (ਨਰੇਸ਼ ਧੌਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਲਾਚੌਰ ਵਿਖੇ ਪਹੁੰਚਣ 'ਤੇ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਨੂੰ ਬਲਾਚੌਰ ਪੁਲਿਸ ਵਲੋਂ ਘਰ ਵਿਖੇ ਹੀ ਨਜ਼ਰਬੰਦ ਕਰ...

ਅਜੀਤ ਡੈਸਕ 30-06-2025

 ਬਲਾਚੌਰ, 30 ਜੂਨ (ਨਰੇਸ਼ ਧੌਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਲਾਚੌਰ ਵਿਖੇ ਪਹੁੰਚਣ 'ਤੇ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਨੂੰ ਬਲਾਚੌਰ ਪੁਲਿਸ ਵਲੋਂ ਘਰ ਵਿਖੇ ਹੀ ਨਜ਼ਰਬੰਦ ਕਰ ਦਿੱਤਾ ਗਿਆ। ਰਾਹੁਲ ਚੌਧਰੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੇ ਸਾਥੀਆਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਲਾਕੇ ਅੰਦਰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਸ਼ਾਂਤਮਈ ਢੰਗ ਨਾਲ ਮਿਲਣ ਜਾਣਾ ਸੀ ਪਰੰਤੂ ਬਲਾਚੌਰ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਤੜਕੇ ਤੋਂ ਹੀ ਮੈਨੂੰ ਘਰ ਵਿਖੇ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਕਾਂਗਰਸ ਵਲੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ 58 ਨਿਗਰਾਨ ਨਿਯੁਕਤ ਅਗਲੀ ਖ਼ਬਰ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਅਤੇ ਨਿਰਵਿਘਨ ਯਕੀਨੀ ਬਣਾਉਣ ਲਈ, ਸੀਆਰਪੀਐਫ ਵਲੋਂ ਨਿਗਰਾਨੀ ਤੇਜ਼