29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਵਪਾਰੀ ਦੀ ਲਾਸ਼ ਸ਼ੱਕੀ ਹਾਲਾਤ 'ਚ ਮਿਲੀ

ਪਠਾਨਕੋਟ, 11 ਜੂਨ (ਸੰਧੂ)-ਪਠਾਨਕੋਟ ਦੇ ਪਿੰਡ ਫਰਵਾਲ ਵਿਚ ਯੂ.ਬੀ.ਸੀ.ਡੀ. ਨਹਿਰ ਵਿਚੋਂ ਮਾਡਲ ਟਾਊਨ, ਪਠਾਨਕੋਟ ਨਾਲ...

ਅਜੀਤ ਡੈਸਕ 11-06-2025

ਪਠਾਨਕੋਟ, 11 ਜੂਨ (ਸੰਧੂ)-ਪਠਾਨਕੋਟ ਦੇ ਪਿੰਡ ਫਰਵਾਲ ਵਿਚ ਯੂ.ਬੀ.ਸੀ.ਡੀ. ਨਹਿਰ ਵਿਚੋਂ ਮਾਡਲ ਟਾਊਨ, ਪਠਾਨਕੋਟ ਨਾਲ ਸਬੰਧਤ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ਵਿਚ ਮਿਲੀ ਹੈ। ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਲਾਸ਼ ਨਹਿਰ ਵਿਚ ਤੈਰ ਰਹੀ ਸੀ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਨਹਿਰ ਦੇ ਕੋਲ ਖੜ੍ਹੀ ਇਕ ਸਕੂਟੀ ਵਿਚ ਪਏ ਦਸਤਾਵੇਜ਼ਾਂ ਤੋਂ ਵਿਅਕਤੀ ਦੀ ਪਛਾਣ ਸੰਜੀਵ ਕੁਮਾਰ ਵਜੋਂ ਹੋਈ ਹੈ ਜੋ ਕਿ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਜੋ ਕਿ ਜੁੱਤੀਆਂ ਦਾ ਵਪਾਰ ਕਰਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਪਿਛਲੀ ਖ਼ਬਰ ਕੇਰਲ ਹਾਈ ਕੋਰਟ ਨੇ ਪ੍ਰਿਯੰਕਾ ਗਾਂਧੀ ਨੂੰ ਭੇਜਿਆ ਨੋਟਿਸ, ਜਾਣੋ ਵਜ੍ਹਾ ਅਗਲੀ ਖ਼ਬਰ ਜਲੰਧਰ ਵਿਖੇ ਸਪੋਰਟਸ ਹੱਬ ਬਣਨ ਨਾਲ ਹਾਂ ਖੁਸ਼ - ਹਰਭਜਨ ਸਿੰਘ