27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਨੌਜਵਾਨ ਦੀ ਮਨੀਲਾ ਵਿਖੇ ਗੋਲੀਆਂ ਮਾਰ ਕੇ ਹੱਤਿਆ

ਨੱਥੂਵਾਲਾ ਗਰਬੀ, (ਮੋਗਾ), 11 ਜੂਨ (ਨਵਦੀਪ ਸਿੰਘ)- ਬਾਘਾ ਪੁਰਾਣਾ ਤੋਂ ਮੁੱਦਕੀ ਸੜਕ ਉੱਪਰ ਪੈਂਦੇ ਪਿੰਡ ਮਾਹਲਾ ਖੁਰਦ ਦੇ ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ (35 ਸਾਲ) ਦੀ ਬੀਤੇ ਕੱਲ...

ਅਜੀਤ ਡੈਸਕ 11-06-2025

ਨੱਥੂਵਾਲਾ ਗਰਬੀ, (ਮੋਗਾ), 11 ਜੂਨ (ਨਵਦੀਪ ਸਿੰਘ)- ਬਾਘਾ ਪੁਰਾਣਾ ਤੋਂ ਮੁੱਦਕੀ ਸੜਕ ਉੱਪਰ ਪੈਂਦੇ ਪਿੰਡ ਮਾਹਲਾ ਖੁਰਦ ਦੇ ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ (35 ਸਾਲ) ਦੀ ਬੀਤੇ ਕੱਲ ਅਣ-ਪਛਾਤੇ ਵਿਅਕਤੀਆਂ ਵਲੋਂ ਮਨੀਲਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ ਸੱਤ ਸਾਲ ਤੋਂ ਮਨੀਲਾ ਵਿਖੇ ਰਹਿ ਰਿਹਾ ਸੀ ਅਤੇ ਚਾਰ ਮਹੀਨੇ ਪਹਿਲਾਂ ਵਿਆਹ ਕਰਾਉਣ ਤੋਂ ਬਾਅਦ ਦੁਬਾਰਾ ਵਾਪਸ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਨਾਲ ਰਹਿੰਦੇ ਇਸ ਪਿੰਡ ਦੇ ਹੀ ਵਿਅਕਤੀਆਂ ਨੇ ਸਾਨੂੰ ਫੋਨ ਕਰਕੇ ਹੱਤਿਆ ਹੋਣ ਦੀ ਖਬਰ ਦਿੱਤੀ।

 

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਦੀ ਐਲਬਮ ‘ਮੂਸੇ ਪ੍ਰਿੰਟ’ ਰਿਲੀਜ਼