28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਇਲੈਕਟ੍ਰੋਨਿਕ ਸ਼ੋਅਰੂਮ 'ਚੋਂ ਲੱਖਾਂ ਦੀ ਚੋਰੀ

ਫਿਲੌਰ, 9 ਜੂਨ-ਫਿਲੌਰ ਦੇ ਇਲੈਕਟ੍ਰੋਨਿਕ ਸ਼ੋਅਰੂਮ ਜੋ ਕਿ ਡੀ. ਐਸ. ਪੀ. ਦਫਤਰ ਕੋਲ ਪੈਂਦਾ ਹੈ, ਤੜਕੇ ਚੋਰਾਂ ਨੇ...

ਅਜੀਤ ਡੈਸਕ 09-06-2025

ਫਿਲੌਰ, 9 ਜੂਨ-ਫਿਲੌਰ ਦੇ ਇਲੈਕਟ੍ਰੋਨਿਕ ਸ਼ੋਅਰੂਮ ਜੋ ਕਿ ਡੀ. ਐਸ. ਪੀ. ਦਫਤਰ ਕੋਲ ਪੈਂਦਾ ਹੈ, ਤੜਕੇ ਚੋਰਾਂ ਨੇ ਉਸ ਦੇ ਸ਼ਟਰ ਪੁੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਸ਼ੋਅਰੂਮ ਪੂਰੀ ਤਰ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਹੈ। ਚੋਰ ਦੁਕਾਨ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰ ਚੋਰੀ ਕਰਕੇ ਲੈ ਗਏ। ਜਿਨ੍ਹਾਂ ਵਿਚ ਏ. ਸੀ., ਇਨਵਰਟਰ , ਬੈਟਰੀਆਂ, ਕੂਲਰ ਅਤੇ ਹੋਰ ਮਹਿੰਗੇ ਸਾਮਾਨ ਤੋਂ ਇਲਾਵਾ ਸਾਰੇ ਦਿਨ ਦੇ ਸੇਲ ਦੇ ਪੈਸੇ ਵੀ ਚੋਰੀ ਹੋ ਗਏ ਹਨ।
ਜ਼ੋ ਲੱਖਾਂ ਚ ਦੱਸੇ ਜਾ ਰਹਿ ਹਨ। ਇੱਥੇ ਹੋਰ ਵੀ ਜਾਣਕਾਰੀ ਦੇ ਦਈਏ। ਕਿ ਚੋਰਾਂ ਨੇ ਨਾਲ ਲੱਗਦੀਆ ਪੰਜ ,ਸੱਤ ਹੋਰ ਦੁਕਾਨਾਂ ਦੇ ਵੀ ਕੈਮਰਿਆ ਦੀਆਂ ਤਾਰਾਂ ਵੱਢ ਦਿੱਤੀਆ । ਤਾਂ ਜ਼ੋ ਇਹ ਪਤਾ ਨਾ ਲੱਗ ਸਕੇ ।ਕਿ ਚੋਰੀ ਦਾ ਸਮਾਨ ਚੋਰ ਕਿੱਸ ਪਾਸੇ ਨੂੰ ਲੈ ਕੇ ਗਏ। ਮੌਕੇ ਉਤੇ ਥਾਣਾ ਫਿਲੌਰ ਦੇ ਏ. ਐਸ. ਆਈ. ਸੰਜੀਵ ਕੁਮਾਰ ਅਤੇ ਏ. ਐਸ. ਆਈ. ਪਰਮਜੀਤ ਘਟਨਾ ਪੁੱਜੇ। ਚੋਰੀ ਦੀ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਕੈਮਰਿਆਂ ਵਿਚੋਂ ਵੀਡੀਓ ਚੈੱਕ ਕਰਕੇ ਡੂੰਘਾਈ ਨਾਲ ਜਾਂਚ ਕਰਾਂਗੇ ਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। 

ਪਿਛਲੀ ਖ਼ਬਰ 2 ਪਿਸਟਲਾਂ, 70 ਹਜ਼ਾਰ ਡਰੱਗ ਮਨੀ ਤੇ ਗੱਡੀ ਸਮੇਤ 3 ਗ੍ਰਿਫਤਾਰ ਅਗਲੀ ਖ਼ਬਰ ਕੇਰਲ ਤੱਟ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਵਿਚ ਧਮਾਕੇ ਦੀ ਖ਼ਬਰ