29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਦੇਸ਼ ਭਰ ’ਚ ਵਧ ਰਿਹੈ ਕਰੋਨਾ ਦਾ ਕਹਿਰ

ਨਵੀਂ ਦਿੱਲੀ, 9 ਜੂਨ- ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਜਨਵਰੀ 2025 ਤੋਂ ਲੈ ਕੇ ਹੁਣ ਤੱਕ, 11 ਰਾਜਾਂ....

ਅਜੀਤ ਡੈਸਕ 09-06-2025

ਨਵੀਂ ਦਿੱਲੀ, 9 ਜੂਨ- ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਜਨਵਰੀ 2025 ਤੋਂ ਲੈ ਕੇ ਹੁਣ ਤੱਕ, 11 ਰਾਜਾਂ ਵਿਚ ਕੋਰੋਨਾ ਨਾਲ 65 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ, ਪਿਛਲੇ 10 ਦਿਨਾਂ ਵਿਚ 58 ਮੌਤਾਂ ਹੋਈਆਂ ਹਨ। ਇਕ ਹਫ਼ਤੇ ਤੋਂ ਔਸਤਨ ਹਰ ਰੋਜ਼ 5-6 ਲੋਕ ਮਰ ਰਹੇ ਹਨ। ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6133 ਤੱਕ ਪਹੁੰਚ ਗਈ ਹੈ। ਕੇਰਲ ਵਿਚ ਸਭ ਤੋਂ ਵੱਧ 1950 ਕੇਸ ਹਨ। ਇਸ ਤੋਂ ਬਾਅਦ, ਗੁਜਰਾਤ ਵਿਚ 822 ਸਰਗਰਮ ਮਾਮਲੇ, ਪੱਛਮੀ ਬੰਗਾਲ ਵਿਚ 693 ਅਤੇ ਦਿੱਲੀ ਵਿਚ 686 ਮਾਮਲੇ ਦਰਜ ਕੀਤੇ ਗਏ ਹਨ। ਹਰ ਰੋਜ਼ ਲਗਭਗ 400 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰਤ ਸਰੋਤ ਅਨੁਸਾਰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਕੇਂਦਰ ਸਰਕਾਰ ਤਿਆਰੀਆਂ ਸੰਬੰਧੀ ਮੌਕ ਡ੍ਰਿਲ ਕਰ ਰਹੀ ਹੈ। ਸਾਰੇ ਰਾਜਾਂ ਨੂੰ ਆਕਸੀਜਨ, ਆਈਸੋਲੇਸ਼ਨ ਬੈੱਡ, ਵੈਂਟੀਲੇਟਰਾਂ ਅਤੇ ਜ਼ਰੂਰੀ ਦਵਾਈਆਂ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਪਿਛਲੀ ਖ਼ਬਰ ਅੱਜ ਮੁੜ ਹੋਵੇਗੀ ਯੂ.ਟਿਊਬਰ ਜਸਬੀਰ ਸਿੰਘ ਦੀ ਅਦਾਲਤ ’ਚ ਪੇਸ਼ੀ ਅਗਲੀ ਖ਼ਬਰ ਰਾਜਾ ਰਘੂਵੰਸ਼ੀ ਕਤਲ ਮਾਮਲੇ ’ਚ ਪਤਨੀ ਗਿ੍ਫ਼ਤਾਰ