29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਸਿਖਿਆ ਸ਼ਾਸਤਰੀ ਕਾਂਗਰਸੀ ਬਜ਼ੁਰਗ ਆਗੂ ਜਗਦੀਸ਼ ਮੋਦਗਿੱਲ ਦਾ ਦਿਹਾਂਤ

ਖਮਾਣੋਂ, 8 ਜੂਨ (ਮਨਮੋਹਣ ਸਿੰਘ ਕਲੇਰ)-ਸਿਖਿਆ ਸ਼ਾਸਤਰੀ ਕਾਂਗਰਸੀ ਬਜ਼ੁਰਗ ਆਗੂ ਜਗਦੀਸ਼ ਰਾਏ ਮੌਦਗਿਲ ਦਾ ਐਤਵਾਰ ਸ਼ਾਮ 91 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ । ਹਲਕਾ ਬਸੀ ਪਠਾਣਾਂ ਦੇ ਕਾਂਗਰਸ ਸੀਨੀਅਰ ਆਗੂ ਡਾ. ਮਨੋਹਰ ਸਿੰਘ ...

ਅਜੀਤ ਡੈਸਕ 08-06-2025

ਖਮਾਣੋਂ, 8 ਜੂਨ (ਮਨਮੋਹਣ ਸਿੰਘ ਕਲੇਰ)-ਸਿਖਿਆ ਸ਼ਾਸਤਰੀ ਕਾਂਗਰਸੀ ਬਜ਼ੁਰਗ ਆਗੂ ਜਗਦੀਸ਼ ਰਾਏ ਮੌਦਗਿਲ ਦਾ ਐਤਵਾਰ ਸ਼ਾਮ 91 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ । ਹਲਕਾ ਬਸੀ ਪਠਾਣਾਂ ਦੇ ਕਾਂਗਰਸ ਸੀਨੀਅਰ ਆਗੂ ਡਾ. ਮਨੋਹਰ ਸਿੰਘ ਨੇ ਉੱਚਾ ਪਿੰਡ ਸੰਘੋਲ ਵਾਸੀ ਕਾਂਗਰਸ ਪਾਰਟੀ ਦੇ ਬਜ਼ੁਰਗ ਦਿੱਗਜ ਆਗੂ ਜਗਦੀਸ਼ ਮੌਦਗਿੱਲ ਦੇ ਦਿਹਾਂਤ 'ਤੇ ਦੁੱਖ ਅਤੇ ਅਫ਼ਸੋਸ ਜ਼ਾਹਿਰ ਕੀਤਾ। ਉਨ੍ਹਾਂ ਦੱਸਿਆ ਕਿ ਊਨ੍ਹਾਂ ਨੇ ਲੰਮਾਂ ਸਮਾਂ ਸੰਘੋਲ ਦੇ ਸਕੂਲ ਵਿਚ ਅਧਿਆਪਕ ਵਜੋਂ ਸੇਵਾ ਨਿਭਾਈ ਅਤੇ ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਉੱਚੀਆਂ ਉੱਚੀਆਂ ਪਦਵੀਆਂ 'ਤੇ ਪਹੁੰਚੇ ਹੋਏ ਹਨ। ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾ ਅਤੇ ਮਿਲਾਪੜੇ ਸੁਭਾਅ ਕਾਰਨ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਸਸਕਾਰ ਪਿੰਡ ਸੰਘੋਲ ਵਿਖੇ ਸੋਮਵਾਰ ਸਵੇਰੇ ਕੀਤਾ ਜਾਵੇਗਾ।

ਪਿਛਲੀ ਖ਼ਬਰ ਗੁਜਰਾਤ ਦੇ ਗਿਰ ਸੋਮਨਾਥ ਵਿਚ ਭੂਚਾਲ, ਰਿਕਟਰ ਪੈਮਾਨੇ 'ਤੇ ਤੀਬਰਤਾ 3.4 ਅਗਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸੁਹਾਸ ਸ਼ੈਟੀ ਕਤਲ ਦੀ ਐਨ.ਆਈ.ਏ. ਜਾਂਚ ਦੀ ਮੰਗ ਦੁਹਰਾਈ