29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਆਲਟੋ ਕਾਰ ਤੇ ਸਵਿਫ਼ਟ ਦੀ ਆਹਮੋ-ਸਾਹਮਣੇ ਟੱਕਰ , ਔਰਤ ਦੀ ਮੌਤ

ਫ਼ਿਰੋਜ਼ਪੁਰ, 8 ਜੂਨ (ਲਖਵਿੰਦਰ ਸਿੰਘ) : ਫ਼ਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਝੋਕ ਹਰੀ ਹਰ ਨਜ਼ਦੀਕ ਆਲਟੋ ਅਤੇ ਸਵਿਫ਼ਟ ਕਾਰ ਦੀ ਹੋਈ ਆਹਮੋ-ਸਾਹਮਣੇ ਟੱਕਰ 'ਚ ਇਕ ਔਰਤ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ...

ਅਜੀਤ ਡੈਸਕ 08-06-2025

ਫ਼ਿਰੋਜ਼ਪੁਰ, 8 ਜੂਨ (ਲਖਵਿੰਦਰ ਸਿੰਘ) : ਫ਼ਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਝੋਕ ਹਰੀ ਹਰ ਨਜ਼ਦੀਕ ਆਲਟੋ ਅਤੇ ਸਵਿਫ਼ਟ ਕਾਰ ਦੀ ਹੋਈ ਆਹਮੋ-ਸਾਹਮਣੇ ਟੱਕਰ 'ਚ ਇਕ ਔਰਤ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈਦੇ ਕੇ ਬੈਰਕਾਂ ਤੋਂ ਇਕ ਪਰਿਵਾਰ ਆਲਟੋ ਕਾਰ 'ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਵਿਖੇ ਭੋਗ 'ਤੇ ਜਾ ਰਿਹਾ ਸੀ ਕਿ ਝੋਕ ਹਰੀ ਹਰ ਪਿੰਡ ਲੰਘਦੇ ਸਾਰ ਹੀ ਉਨ੍ਹਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਨਾਲ ਹੋ ਗਈ। ਇਸ ਦੌਰਾਨ ਆਲਟੋ ਕਾਰ ਸਵਾਰ ਇਕ ਔਰਤ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਪਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜਦਕਿ ਬਾਕੀ ਆਲਟੋ ਕਾਰ ਸਵਾਰ ਜ਼ਖ਼ਮੀ ਹੀ ਗਏ ਅਤੇ ਸਵਿਫ਼ਟ ਕਾਰ ਵਾਲ-ਵਾਲ ਬਚ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੁੱਲਗੜ੍ਹੀ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਪਿਛਲੀ ਖ਼ਬਰ ਧੁਨਸੇਰੀ ਪੌਲੀ ਫਿਲਮਜ਼ ਨੇ ਜੰਮੂ-ਕਸ਼ਮੀਰ ਦੇ ਕਠੂਆ ਵਿਚ 1,240 ਕਰੋੜ ਰੁਪਏ ਦੇ ਪਲਾਂਟ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਭਗਵੰਤ ਮਾਨ ਵਲੋਂ ਸ਼੍ਰੋਮਣੀ ਕਮੇਟੀ ਸੰਬੰਧੀ ਅਪਮਾਨਜਨਕ ਟਿੱਪਣੀ ਕਰਨਾ ਠੀਕ ਨਹੀਂ - ਐਡਵੋਕੇਟ ਧਾਮੀ