30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਅੱਗ ਦੀ ਲਪੇਟ ਵਿਚ ਆਉਣ ਕਰਕੇ ਇਕ ਵਿਅਕਤੀ ਦੀ ਮੌਤ

ਕਾਹਨੂੰਵਾਨ (ਬਟਾਲਾ) , 8 ਜੂਨ (ਜਸਪਾਲ ਸਿੰਘ ਸੰਧੂ) - ਸਥਾਨਕ ਕਸਬੇ ਅੰਦਰ ਅੱਜ ਦੁਪਹਿਰ ਸਮੇਂ ਇਕ ਵਿਅਕਤੀ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ। ਵਸੀਲਿਆਂ ਤੋਂ ਮਿਲੀ ਜਾਣਕਾਰੀ ...

ਅਜੀਤ ਡੈਸਕ 08-06-2025

ਕਾਹਨੂੰਵਾਨ (ਬਟਾਲਾ) , 8 ਜੂਨ (ਜਸਪਾਲ ਸਿੰਘ ਸੰਧੂ) - ਸਥਾਨਕ ਕਸਬੇ ਅੰਦਰ ਅੱਜ ਦੁਪਹਿਰ ਸਮੇਂ ਇਕ ਵਿਅਕਤੀ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ। ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਵਾਸੀ ਕਾਹਨੂੰਵਾਨ ਦੁਪਹਿਰ ਸਮੇਂ ਆਪਣੇ ਘਰ ਦੀ ਛੱਤ 'ਤੇ ਪਏ ਲੱਕੜੀਆਂ ਦੇ ਬਾਲਣ ਵਿਚ ਲੱਗੀਆਂ ਧਮੋੜੀਆਂ ਨੂੰ ਕਪੜੇ ਉੱਤੇ ਡੀਜ਼ਲ ਪਾ ਕੇ ਕਿਸੇ ਡੰਡੇ ਦੀ ਸਹਾਇਤਾ ਨਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅੱਗ ਅਤੇ ਧਮੋੜੀਆਂ ਦੇ ਡਰ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਵਿਚ ਪੌੜੀ ਖਿਸਕ ਜਾਣ ਕਰਕੇ ਹੇਠਾਂ ਡਿਗ ਪਿਆ। ਅੱਗ ਦੀਆਂ ਲਪਟਾਂ ਵਾਲਾ ਬਾਲਣ ਵੀ ਪੌੜੀ ਦੇ ਨਾਲ ਹੀ ਮ੍ਰਿਤਕ ਦਲੀਪ ਸਿੰਘ ਉਪਰ ਡਿੱਗ ਗਿਆ। ਜਿਸ ਕਰਕੇ ਬੁਰੀ ਤਰ੍ਹਾਂ ਝੁਲਸਣ ਕਰਕੇ ਦਲੀਪ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਵੀ ਮੌਕੇ 'ਤੇ ਘਰ ਨਹੀਂ ਸੀ। ਪਰਿਵਾਰ ਵਲੋਂ ਕੋਈ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ ਅਤੇ ਦਲੀਪ ਸਿੰਘ ਦੀ ਅੱਧਸੜੀ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਅਸੀਂ 243 ਸੀਟਾਂ 'ਤੇ ਚੋਣ ਲੜ ਰਹੇ ਹਾਂ - ਪ੍ਰਸ਼ਾਂਤ ਕਿਸ਼ੋਰ ਅਗਲੀ ਖ਼ਬਰ ਅਮਰਗੜ੍ਹ ਵਿਖੇ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਪਾਰਟੀ ਦੇ ਕੌਮੀ ਆਗੂਆਂ ਨੇ ਕੀਤਾ ਸੰਬੋਧਨ