31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਟਾਇਰਾਂ ਦੀ ਦੁਕਾਨ ਤੋਂ ਟਾਇਰ ਤੇ ਟਿਊਬਾਂ ਚੋਰੀ

ਕਪੂਰਥਲਾ, 8 ਜੂਨ (ਅਮਨਜੋਤ ਸਿੰਘ ਵਾਲੀਆ) - ਸਰਕੁਲਰ ਰੋਡ 'ਤੇ ਔਜਲਾ ਫਾਟਕ ਦੇ ਨਜ਼ਦੀਕ ਚੋਰਾਂ ਨੇ ਇਕ ਅਸ਼ੋਕ ਟਾਇਰਾਂ ਵਾਲੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਵਿਚ...

ਅਜੀਤ ਡੈਸਕ 08-06-2025

 ਕਪੂਰਥਲਾ, 8 ਜੂਨ (ਅਮਨਜੋਤ ਸਿੰਘ ਵਾਲੀਆ) - ਸਰਕੁਲਰ ਰੋਡ 'ਤੇ ਔਜਲਾ ਫਾਟਕ ਦੇ ਨਜ਼ਦੀਕ ਚੋਰਾਂ ਨੇ ਇਕ ਅਸ਼ੋਕ ਟਾਇਰਾਂ ਵਾਲੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਵਿਚ ਲਗਭਗ ਇਕ ਲੱਖ ਰੁਪਏ ਤੋਂ ਵੱਧ ਦਾ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ ਸਨ । ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਵਿਚ ਚੋਰੀ ਹੋ ਗਈ, ਜਿਸ 'ਤੇ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਵਿਚ ਬੀਤੇ ਦਿਨ ਹੀ ਪਾਇਆ ਨਵਾਂ ਸਮਾਨ ਮੋਟਰਸਾਈਕਲ, ਐਕਟਿਵਾ ਤੇ ਸਾਈਕਲ ਦੇ ਸਾਰੇ ਟਾਇਰ ਤੇ ਟਿਊਬਾਂ ਚੋਰੀ ਹੋ ਚੁੱਕੇ ਸਨ । ਇਹ ਸਾਰੀ ਘਟਨਾ ਨੇੜੇ ਰਹਿੰਦੀ ਇਕ ਔਰਤ ਰਾਇਲਾ ਨੇ ਵੀ ਦੇਖਿਆ ਕਿ ਇਕ ਕਾਰ ਵਿਚ ਕੁਝ ਲੋਕ ਸਮਾਨ ਲੋਡ ਕਰ ਰਹੇ ਸਨ, ਉਸ ਨੇ ਸੋਚਿਆ ਕਿ ਸ਼ਾਇਦ ਦੁਕਾਨ ਦਾ ਮਾਲ ਲੈ ਕੇ ਜਾ ਰਹੇ ਹਨ ਤੇ ਉਹ ਕਾਰ ਵਿਚ ਮਾਲ ਲੋਡ ਕਰਕੇ ਜਲੰਧਰ ਵਾਲੀ ਸਾਈਡ ਨੂੰ ਚਲੇ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਪਿਛਲੀ ਖ਼ਬਰ ਦਿੱਲੀ : ਸੰਜੇ ਸਿੰਘ ਅਤੇ ਸੌਰਭ ਭਾਰਦਵਾਜ ਵਲੋਂ ਜੰਗਪੁਰਾ ਦੇ ਮਦਰਾਸੀ ਕੈਂਪ ਦਾ ਦੌਰਾ ਅਗਲੀ ਖ਼ਬਰ ਬਿਹਾਰ ਚੋਣਾਂ ਹਾਰਨ ਵਾਲੀ ਹੈ ਕਾਂਗਰਸ - ਸ਼ਹਿਜ਼ਾਦ ਪੂਨਾਵਾਲਾ