01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਬਠਿੰਡਾ ਦੇ ਦਿੱਤਾ ਭਾਗੂ ਰੋਡ ਤੋਂ ਇਕ ਵਿਦਿਆਰਥੀ ਅਗਵਾ

ਬਠਿੰਡਾ, 7 ਜੂਨ (ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਦਿੱਤਾ ਭਾਗੂ ਰੋਡ ਤੋਂ ਇਕ ਵਿਦਿਆਰਥੀ ਨੂੰ ਅਗਵਾ ਕਰਨ ਦੀ ਗੱਲ ਸਾਹਮਣੇ...

ਅਜੀਤ ਡੈਸਕ 07-06-2025

ਬਠਿੰਡਾ, 7 ਜੂਨ (ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਦਿੱਤਾ ਭਾਗੂ ਰੋਡ ਤੋਂ ਇਕ ਵਿਦਿਆਰਥੀ ਨੂੰ ਅਗਵਾ ਕਰਨ ਦੀ ਗੱਲ ਸਾਹਮਣੇ ਆਈ ਹੈ। ਮੌਕੇ ਉਤੇ ਖੜ੍ਹੇ ਵਿਅਕਤੀ ਨੇ ਦੱਸਿਆ ਕਿ ਇਕ ਨਿੱਜੀ ਇੰਸਟੀਚਿਊਟ ਦੇ ਵਿਦਿਆਰਥੀ ਗੱਲਾਂ ਕਰਦੇ-ਕਰਦੇ ਤੁਰੇ ਜਾ ਰਹੇ ਸੀ ਤਾਂ ਇਕ ਗੱਡੀ ਵਿਚ ਦੋ ਲੜਕੇ ਆਏ ਜਿਨ੍ਹਾਂ ਨੇ ਇਕ ਲੜਕੇ ਦੀ ਕੁੱਟਮਾਰ ਕੀਤੀ ਅਤੇ ਆਪਣੀ ਗੱਡੀ ਵਿਚ ਸੁੱਟ ਕੇ ਲੈ ਗਏ। ਉਸ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਵਲ ਦੇ ਇੰਚਾਰਜ ਨਾਲ ਫੋਨ ਉਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਦੀ ਕੋਈ ਸ਼ਿਕਾਇਤ ਨਹੀਂ ਆਈ ਪਰ ਅਸੀਂ ਜਾਂਚ ਕਰ ਰਹੇ ਹਾਂ ਅਤੇ ਰੋਡ ਉਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰ ਰਹੇ ਹਾਂ। 

ਪਿਛਲੀ ਖ਼ਬਰ ਬੈਂਗਲੁਰੂ ਭਾਜੜ ਘਟਨਾ : ਕਰਨਾਟਕ ਸਰਕਾਰ ਨੇ ਮੁਆਵਜ਼ਾ ਰਾਸ਼ੀ ਵਧਾਈ ਅਗਲੀ ਖ਼ਬਰ ਮਹਾਰਾਸ਼ਟਰ ਤੇ ਬਿਹਾਰ ਚੋਣਾਂ 'ਤੇ ਰਾਹੁਲ ਗਾਂਧੀ ਦਾ ਟਵੀਟ ਗੈਰ-ਜ਼ਿੰਮੇਵਾਰਾਨਾ - ਮੰਤਰੀ ਗਜੇਂਦਰ ਸ਼ੇਖਾਵਤ