01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਬਜ਼ੁਰਗ ਮਹਿਲਾ ਦੀ ਕੋਰੋਨਾ ਕਾਰਨ ਮੌਤ

ਮਾਛੀਵਾੜਾ ਸਾਹਿਬ, 7 ਜੂਨ (ਰਾਜਦੀਪ ਸਿੰਘ ਅਲਬੇਲਾ)-ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜਿਓਣੇਵਾਲ ਦੀ...

ਅਜੀਤ ਡੈਸਕ 07-06-2025

ਮਾਛੀਵਾੜਾ ਸਾਹਿਬ, 7 ਜੂਨ (ਰਾਜਦੀਪ ਸਿੰਘ ਅਲਬੇਲਾ)-ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜਿਓਣੇਵਾਲ ਦੀ ਬਜ਼ੁਰਗ ਮਹਿਲਾ ਦੀ ਕੋਰੋਨਾ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕ੍ਰਿਸ਼ਨਾ ਦੇਵੀ ਜਿਸ ਦੀ ਉਮਰ ਲਗਭਗ 75 ਸਾਲ ਦੱਸੀ ਜਾ ਰਹੀ ਹੈ, ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੂੰ ਕਿਸੇ ਬੀਮਾਰੀ ਕਾਰਨ ਚੰਡੀਗੜ੍ਹ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਭਰਤੀ ਕਰਵਾਇਆ ਗਿਆ। ਪੀ.ਜੀ.ਆਈ. ਹਸਪਤਾਲ ਵਿਚ ਮਹਿਲਾ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਆਉਣ ’ਤੇ ਉਸਦੀ ਮੌਤ ਹੋ ਗਈ।

ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਕ੍ਰਿਸ਼ਨਾ ਦੇਵੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੂੰਮ ਕਲਾਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਰੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕਾ ਕ੍ਰਿਸ਼ਨਾ ਦੇਵੀ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਸਾਰੇ ਪਰਿਵਾਰਕ ਮੈਂਬਰਾਂ ਦੇ ਟੈਸਟ ਵੀ ਕੀਤੇ ਗਏ ਹਨ ਜਿਨ੍ਹਾਂ ’ਚੋਂ ਇਕ ਬੱਚੇ ਦੀ ਰਿਪੋਰਟ ਪੋਜ਼ੀਟਿਵ ਆਈ ਹੈ, ਜਿਸ ਵਿਚ ਮਾਮੂਲੀ ਲੱਛਣ ਹਨ ਜਦਕਿ ਬਾਕੀ 7 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਹਫ਼ਤੇ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਮਹਾਰਾਸ਼ਟਰ ਤੇ ਬਿਹਾਰ ਚੋਣਾਂ 'ਤੇ ਰਾਹੁਲ ਗਾਂਧੀ ਦਾ ਟਵੀਟ ਗੈਰ-ਜ਼ਿੰਮੇਵਾਰਾਨਾ - ਮੰਤਰੀ ਗਜੇਂਦਰ ਸ਼ੇਖਾਵਤ ਅਗਲੀ ਖ਼ਬਰ ਤਹਿਸੀਲਦਾਰ ਤੇ ਹੋਰ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਨੌਜਵਾਨ ਦੀ ਜ਼ਮੀਨ 'ਚੋਂ ਕੱਢੀ ਲਾਸ਼