01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਪਟਿਆਲਾ ਪੁਲਿਸ ਵਲੋਂ ਅਰਬਨ ਅਸਟੇਟ ਵਿਖੇ ਐਨਕਾਊਂਟਰ

ਪਟਿਆਲਾ, 7 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪਟਿਆਲਾ ਪੁਲਿਸ ਵਲੋਂ ਅਰਬਨ ਅਸਟੇਟ ਪਟਿਆਲਾ...

ਅਜੀਤ ਡੈਸਕ 07-06-2025

ਪਟਿਆਲਾ, 7 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪਟਿਆਲਾ ਪੁਲਿਸ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਐਨਕਾਊਂਟਰ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕਾਰਵਾਈ ਕਰਦਿਆਂ ਇਕ ਗੈਂਗਸਟਰ ਦਾ ਪਿੱਛਾ ਕੀਤਾ, ਜਿਸ ਦੌਰਾਨ ਸਨੀ ਕੁਮਾਰ ਉਰਫ ਤਾਰੀ ਨਾਂ ਦੇ ਗੈਂਗਸਟਰ ਨੇ ਪੁਲਿਸ ਉਤੇ ਤਿੰਨ ਫਾਇਰ ਕੀਤੇ ਅਤੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਜਵਾਬੀ ਕਾਰਵਾਈ ਕੀਤੀ। ਇਸ ਵਿਚ ਗੈਂਗਸਟਰ ਦੇ ਸੱਜੀ ਲੱਤ ਉੱਤੇ ਗੋਲੀ ਲੱਗੀ। ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਉਤੇ 17 ਤੋਂ ਵੱਧ ਮੁਕਦਮੇ ਦਰਜ ਸਨ। ਗੈਂਗਸਟਰ ਕੋਲੋਂ ਚੋਰੀ ਦਾ ਇਕ ਮੋਟਰਸਾਈਕਲ, 32 ਬੋਰ ਦਾ ਪਿਸਤੌਲ ਅਤੇ ਤਿੰਨ ਰੌਂਦ ਵੀ ਬਰਾਮਦ ਹੋਏ ਹਨ। 

ਪਿਛਲੀ ਖ਼ਬਰ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ 'ਚ ਵੱਜੀ, 1 ਦੀ ਮੌਤ ਅਗਲੀ ਖ਼ਬਰ ਮੂਸੇਵਾਲਾ ਦੇ ਨਵੇਂ ਆਉਣ ਵਾਲੇ ਗੀਤ ਦਾ ਪੋਸਟਰ ਕੀਤਾ ਗਿਆ ਸ਼ੇਅਰ