02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ

ਦੇਹਰਾਦੂਨ, 7 ਜੂਨ- ਕੇਦਾਰਨਾਥ ਧਾਮ ਜਾ ਰਹੇ ਇਕ ਨਿੱਜੀ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਰੁਦਰਪ੍ਰਯਾਗ ਜ਼ਿਲ੍ਹੇ ਦੇ ਗੁਪਤਕਾਸ਼ੀ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਇਹ ਜਾਣਕਾਰੀ ਉਤਰਾਖੰਡ ਦੇ ਏ.ਡੀ.ਜੀ....

ਅਜੀਤ ਡੈਸਕ 07-06-2025

ਦੇਹਰਾਦੂਨ, 7 ਜੂਨ- ਕੇਦਾਰਨਾਥ ਧਾਮ ਜਾ ਰਹੇ ਇਕ ਨਿੱਜੀ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਰੁਦਰਪ੍ਰਯਾਗ ਜ਼ਿਲ੍ਹੇ ਦੇ ਗੁਪਤਕਾਸ਼ੀ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਇਹ ਜਾਣਕਾਰੀ ਉਤਰਾਖੰਡ ਦੇ ਏ.ਡੀ.ਜੀ. ਕਾਨੂੰਨ ਅਤੇ ਵਿਵਸਥਾ ਡਾ. ਵੀ. ਮੁਰੂਗੇਸ਼ਨ ਵਲੋਂ ਦਿੱਤੀ ਗਈ। ਯੂ.ਸੀ.ਏ.ਡੀ.ਏ. ਦੇ ਸੀ.ਈ.ਓ. ਨੇ ਜਾਣਕਾਰੀ ਦਿੱਤੀ ਹੈ ਕਿ ਕ੍ਰੈਸਟਲ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਹੈਲੀਕਾਪਟਰ ਨੇ ਸਿਰਸੀ ਤੋਂ ਯਾਤਰੀਆਂ ਨਾਲ ਉਡਾਣ ਭਰਦੇ ਸਮੇਂ ਹੈਲੀਪੈਡ ਦੀ ਬਜਾਏ ਸੜਕ ’ਤੇ ਸਾਵਧਾਨੀ ਵਜੋਂ ਲੈਂਡਿੰਗ ਕੀਤੀ। ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਡੀ.ਜੀ.ਸੀ.ਏ. ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਾਕੀ ਸ਼ਟਲ ਸੰਚਾਲਨ ਆਮ ਤੌਰ ’ਤੇ ਸ਼ਡਿਊਲ ਅਨੁਸਾਰ ਚੱਲ ਰਹੇ ਹਨ।

ਪਿਛਲੀ ਖ਼ਬਰ ਕਾਰੋਬਾਰੀ ਰੋਜ਼ਾਨਾ ਫਿਰੌਤੀ ਦੀਆਂ ਧਮਕੀਆਂ ਤੋਂ ਹੋਏ ਪ੍ਰੇਸ਼ਾਨ -ਬਿਕਰਮ ਮਜੀਠੀਆ ਅਗਲੀ ਖ਼ਬਰ ਯੂ. ਟਿਊਬਰ ਜਸਬੀਰ ਸਿੰਘ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ