02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਸਾਊਦੀ ਅਰਬ ਵਿਚ ਨੌਜਵਾਨ ਦੀ ਮੌਤ

ਸ੍ਰੀ ਹਰਿਗੋਬਿੰਦਪੁਰ, 7 ਜੂਨ (ਕਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮੇਤਲੇ ਦੇ 44 ਕੁ ਸਾਲ ਦੇ ਨੌਜਵਾਨ ਵਿਅਕਤੀ ਦੀ ਵਿਦੇਸ ਸਾਊਦੀ ਅਰਬ ਵਿਚ ਟਰਾਲਾ ਚਲਾਉਂਦੇ ਸਮੇਂ...

ਅਜੀਤ ਡੈਸਕ 07-06-2025

ਸ੍ਰੀ ਹਰਿਗੋਬਿੰਦਪੁਰ, 7 ਜੂਨ (ਕਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮੇਤਲੇ ਦੇ 44 ਕੁ ਸਾਲ ਦੇ ਨੌਜਵਾਨ ਵਿਅਕਤੀ ਦੀ ਵਿਦੇਸ ਸਾਊਦੀ ਅਰਬ ਵਿਚ ਟਰਾਲਾ ਚਲਾਉਂਦੇ ਸਮੇਂ ਮੌਤ ਹੋਣ ਦੀ ਖ਼ਬਰ ਹੈ।ਇਸ ਬਾਰੇ ਜਾਣਕਾਰੀ ਦਿਦੇ ਹੋਏ ਪਿੰਡ ਮੇਤਲੇ ਦੇ ਵਸਨੀਕ ਨਾਜਰ ਸਿੰਘ ਨੇ ਕਿਹਾ ਕਿ ਉਸ ਦਾ ਭਰਾ ਮੇਜਰ ਸਿੰਘ ਪੁੱਤਰ ਮਹਿਣ ਸਿੰਘ (44) ਵਾਸੀ ਮੇਤਲੇ ਜੋ ਕਿ ਪਿਛਲੇ 17 ਕੁ ਸਾਲ ਤੋਂ ਰੋਟੀ ਰੋਜ਼ੀ ਕਮਾਓਣ ਲਈ ਵਿਦੇਸ ਗਿਆ ਹੋਇਆ ਸੀ ਅਤੇ ਮੇਜਰ ਸਿੰਘ ਪਿਛਲੇ ਚਾਰ ਕੁ ਸਾਲ ਪਹਿਲਾਂ ਛੁੱਟੀ ਕਟ ਕਿ ਪਿੰਡ ਤੋ ਫਿਰ ਸਾਊਦੀ ਅਰਬ ਚਲਾ ਗਿਆ ਅਤੇ ਬੀਤੀ ਕੱਲ ਦਿਨ ਦੇ 8 ਕੁ ਵਜੇ ਦੇ ਸਮੇ ਨਾਲ ਸਾਨੂੰ ਫੋਨ ਆਇਆ ਕਿ ਮੇਜਰ ਸਿੰਘ ਦੀ ਟਰਾਲਾ ਚਲਾਉਂਦੇ ਸਮੇਂ ਮੌਤ ਹੋ ਗਈ ਹੈ।ਓਨਾ ਕਿਹਾ ਕਿ ਮੇਜਰ ਸਿੰਘ ਸਾਊਦੀ ਅਰਬ ਵਿੱਚ ਅਲਰਾਸਦਾ ਆਰ,ਟੀ,ਸੀ,ਸੀ ਕਪਨੀ ਦੀ 4297 ਏ,ਐਕਸ,ਏ, ਨਬਰ ਦੀ ਗੱਡੀ ਚਲਾਉਂਦਾ ਸੀ ਅਤੇ ਹਾਦਸਾ ਹੋਣ ਸਮੇਂ ਸਾਊਦੀ ਅਰਬ ਵਿਚ ਕੇ-4 ਸਾਇਡ ਤੇ ਕਮ ਕਰ ਰਿਹਾ ਸੀ।ਓਹਨਾਂ ਕਿਹਾ ਕਿ ਮੇਜਰ ਸਿੰਘ ਆਪਣੇ ਪਿਛੇ ਪਤਨੀ ਅਤੇ ਤਿੰਨ ਜਵਾਨ ਧੀਆ ਛਡ ਗਿਆ ਹੈ।ਓਨਾ ਨੇ ਭਾਰਤ ਅਤੇ ਪਜਾਬ ਸਰਕਾਰ ਕੋਲੋ ਮੇਜਰ ਸਿੰਘ ਦੀ ਮਿਰਤਕ ਦੇਹ ਸਾਊਦੀ ਅਰਬ ਤੋਂ ਮਗਵਾਓਣ ਦੀ ਮਗ ਕੀਤੀ।ਮੇਜਰ ਸਿੰਘ ਦੀ ਸਾਊਦੀ ਅਰਬ ਵਿਚ ਹੋਈ ਬੇਵਕਤੀ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ

ਪਿਛਲੀ ਖ਼ਬਰ ਸਾਡੀ ਵਿਸ਼ਵ ਵਿਆਪੀ ਪਹੁੰਚ ਹੋਈ ਪੂਰੀ, ਦੁਨੀਆ ਭਰ ਤੋਂ ਮਿਲਿਆ ਵਧੀਆ ਹੁੰਗਾਰਾ- ਸਤਨਾਮ ਸਿੰਘ ਸੰਧੂ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ