ਬੈਂਗਲੁਰੂ, 5 ਜੂਨ- ਆਰ.ਸੀ.ਬੀ. ਦੀ ਜੇਤੂ ਪਰੇਡ ਦੌਰਾਨ ਵਾਪਰੀ ਭਾਜੜ ਦੀ ਘਟਨਾ ’ਤੇ ਆਰ.ਸੀ.ਬੀ. ਵਲੋਂ ਦੁੱਖ ਪ੍ਰਗਟ ਕਰਦੇ ਹੋਏ ਇਕ ਬਿਆਨ ਸਾਂਝਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੁਪਹਿਰ ਟੀਮ ਦੇ ਆਉਣ ਦੀ ਉਮੀਦ ਵਿਚ ਬੈਂਗਲੁਰੂ ਵਿਚ ਵੱਡੀ ਭੀੜ ਇਕੱਠੀ ਹੋਣ ਸੰਬੰਧੀ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਈਆਂ ਮੰਦਭਾਗੀਆਂ ਘਟਨਾਵਾਂ ਤੋਂ ਅਸੀਂ ਬਹੁਤ ਦੁਖੀ ਹਾਂ। ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਆਰ.ਸੀ.ਬੀ. ਦੁਖਦਾਈ ਮੌਤ ’ਤੇ ਸੋਗ ਅਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦਾ ਹੈ। ਟੀਮ ਨੇ ਅੱਗੇ ਕਿਹਾ ਕਿ ਸਥਿਤੀ ਤੋਂ ਜਾਣੂ ਹੋਣ ਤੋਂ ਬਾਅਦ, ਅਸੀਂ ਤੁਰੰਤ ਆਪਣੇ ਕਾਰਜਕ੍ਰਮ ਵਿਚ ਸੋਧ ਕੀਤੀ ਅਤੇ ਸਥਾਨਕ ਅਧਿਕਾਰੀਆਂ ਦੇ ਮਾਰਗਦਰਸ਼ਨ ਅਤੇ ਸਲਾਹ ਦੀ ਪਾਲਣਾ ਕੀਤੀ। ਅਸੀਂ ਆਪਣੇ ਸਾਰੇ ਸਮਰਥਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕਰਦੇ ਹਾਂ।
ਤਾਜ਼ਾ ਖ਼ਬਰਾਂ
Free
ਅਸੀਂ ਆਪਣੇ ਸਾਰੇ ਸਮਰਥਕਾਂ ਨੂੰ ਸੁਰੱਖਿਅਤ ਰਹਿਣ ਦੀ ਕਰਦੇ ਹਾਂ ਅਪੀਲ- ਆਰ.ਸੀ.ਬੀ.
ਬੈਂਗਲੁਰੂ, 5 ਜੂਨ- ਆਰ.ਸੀ.ਬੀ. ਦੀ ਜੇਤੂ ਪਰੇਡ ਦੌਰਾਨ ਵਾਪਰੀ ਭਾਜੜ ਦੀ ਘਟਨਾ ’ਤੇ ਆਰ.ਸੀ.ਬੀ. ਵਲੋਂ ਦੁੱਖ ਪ੍ਰਗਟ ਕਰਦੇ ਹੋਏ ਇਕ ਬਿਆਨ ਸਾਂਝਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ....
ਅਜੀਤ ਡੈਸਕ
05-06-2025