08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਏਅਰ ਇੰਡੀਆ 1 ਅਕਤੂਬਰ ਤੋਂ ਦਿੱਲੀ-ਮਨੀਲਾ ਵਿਚਕਾਰ ਚਲਾਏਗੀ ਸਿੱਧੀਆਂ ਉਡਾਣਾਂ

ਨਵੀਂ ਦਿੱਲੀ ,4 ਜੂਨ (ਏਐਨਆਈ): ਏਅਰ ਇੰਡੀਆ 1 ਅਕਤੂਬਰ, 2025 ਤੋਂ ਦਿੱਲੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚਕਾਰ ਨਾਨ-ਸਟਾਪ ਉਡਾਣ ਸੇਵਾਵਾਂ ਸ਼ੁਰੂ ਕਰੇਗੀ । ਇਸ ਨਵੇਂ ਰੂਟ ਦੀ ਸ਼ੁਰੂਆਤ ਦੇ ਨਾਲ ਏਅਰ ਇੰਡੀਆ ...

ਅਜੀਤ ਡੈਸਕ 04-06-2025

ਨਵੀਂ ਦਿੱਲੀ ,4 ਜੂਨ (ਏਐਨਆਈ): ਏਅਰ ਇੰਡੀਆ 1 ਅਕਤੂਬਰ, 2025 ਤੋਂ ਦਿੱਲੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚਕਾਰ ਨਾਨ-ਸਟਾਪ ਉਡਾਣ ਸੇਵਾਵਾਂ ਸ਼ੁਰੂ ਕਰੇਗੀ । ਇਸ ਨਵੇਂ ਰੂਟ ਦੀ ਸ਼ੁਰੂਆਤ ਦੇ ਨਾਲ ਏਅਰ ਇੰਡੀਆ ਭਾਰਤ ਅਤੇ ਫਿਲੀਪੀਨਜ਼ ਵਿਚਕਾਰ ਨਾਨ-ਸਟਾਪ ਉਡਾਣਾਂ ਚਲਾਉਣ ਵਾਲਾ ਇਕਲੌਤਾ ਭਾਰਤੀ ਕੈਰੀਅਰ ਬਣ ਗਿਆ ਹੈ। ਆਪਣੇ ਦਿੱਲੀ ਹੱਬ ਰਾਹੀਂ ਏਅਰ ਇੰਡੀਆ ਨਿਰਵਿਘਨ ਸੰਪਰਕ ਦੀ ਪੇਸ਼ਕਸ਼ ਕਰਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੈਰ-ਸਪਾਟਾ, ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵਧਾਉਂਦਾ ਹੈ। ਏਅਰ ਇੰਡੀਆ ਦੀ ਮਨੀਲਾ ਲਈ ਸੇਵਾ ਹਫ਼ਤੇ ਵਿਚ ਪੰਜ ਦਿਨ - ਸੋਮਵਾਰ, ਬੁੱਧਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ - ਏਅਰਲਾਈਨ ਦੇ ਏਅਰਬੱਸ ਏ. 321ਐੱਨਈਓ ਜਹਾਜ਼ ਦੀ ਵਰਤੋਂ ਕਰਕੇ ਚੱਲੇਗੀ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਤਿੰਨ-ਸ਼੍ਰੇਣੀ ਕੈਬਿਨ ਸੰਰਚਨਾ ਯਾਤਰੀਆਂ ਨੂੰ ਬਿਜ਼ਨਸ ਕਲਾਸ, ਪ੍ਰੀਮੀਅਮ ਇਕਾਨਮੀ ਕਲਾਸ ਅਤੇ ਇਕਾਨਮੀ ਕਲਾਸ ਦਾ ਵਿਕਲਪ ਪ੍ਰਦਾਨ ਕਰਦੀ ਹੈ । ਫਿਲੀਪੀਨਜ਼ ਨੇ ਹਾਲ ਹੀ ਵਿਚ ਭਾਰਤੀ ਸੈਲਾਨੀਆਂ ਲਈ 14 ਦਿਨਾਂ ਤੱਕ ਵੀਜ਼ਾ-ਮੁਕਤ ਪ੍ਰਵੇਸ਼ ਦੀ ਸ਼ੁਰੂਆਤ ਦਿੱਤੀ ਹੈ, ਜਿਸ ਨਾਲ ਬੋਰਾਕੇ ਦੇ ਚਿੱਟੇ-ਰੇਤ ਵਾਲੇ ਬੀਚਾਂ, ਪਲਾਵਾਨ ਦੇ ਸ਼ਾਨਦਾਰ ਦ੍ਰਿਸ਼ਾਂ, ਸੇਬੂ ਵਿਚ ਇਤਿਹਾਸਕ ਸਥਾਨਾਂ ਅਤੇ ਹੋਰ ਬਹੁਤ ਕੁਝ ਦੇਖਣ ਲਈ ਉਤਸੁਕ ਭਾਰਤੀਆਂ ਲਈ ਪਹੁੰਚ ਯੋਗਤਾ ਵਿਚ ਕਾਫ਼ੀ ਵਾਧਾ ਹੋਇਆ ਹੈ।

ਪਿਛਲੀ ਖ਼ਬਰ ਭਾਰੀ ਜ਼ਮੀਨ ਖਿਸਕਣ ਕਾਰਨ ਸਿੱਕਮ ਦੇ ਕਈ ਇਲਾਕੇ ਬਾਹਰੀ ਸੰਪਰਕ ਤੋਂ ਟੁੱਟੇ ਅਗਲੀ ਖ਼ਬਰ ਰਾਸ਼ਟਰਪਤੀ ਮੁਰਮੂ ਨੇ ਬੈਂਗਲੂਰੂ ਭਾਜੜ ਨੂੰ 'ਹੈਰਾਨ ਕਰਨ ਵਾਲਾ ਅਤੇ ਦਿਲ ਦਹਿਲਾਉਣ ਵਾਲਾ' ਦੱਸਿਆ