14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਫ਼ਾਜ਼ਿਲਕਾ 'ਚ ਬਦਲਿਆ ਮੌਸਮ ਦਾ ਮਿਜਾਜ਼

ਫ਼ਾਜ਼ਿਲਕਾ, 3 ਮਈ (ਬਲਜੀਤ ਸਿੰਘ)-ਫ਼ਾਜ਼ਿਲਕਾ ਵਿਚ ਮੌਸਮ ਨੇ ਅਚਾਨਕ ਮਿਜਾਜ਼ ਬਦਲ...

ਅਜੀਤ ਡੈਸਕ 03-06-2025

ਫ਼ਾਜ਼ਿਲਕਾ, 3 ਮਈ (ਬਲਜੀਤ ਸਿੰਘ)-ਫ਼ਾਜ਼ਿਲਕਾ ਵਿਚ ਮੌਸਮ ਨੇ ਅਚਾਨਕ ਮਿਜਾਜ਼ ਬਦਲ ਲਿਆ ਹੈ। ਫ਼ਾਜ਼ਿਲਕਾ ਵਿਖੇ ਤੇਜ਼ ਹਨੇਰੀ ਅਤੇ ਮੀਂਹ ਨੇ ਲੋਕਾਂ ਦੀ ਰਫਤਾਰ ਨੂੰ ਰੋਕ ਕੇ ਰੱਖ ਦਿੱਤਾ ਹੈ। ਅਚਾਨਕ ਕਰੀਬ ਸਾਢੇ ਚਾਰ ਵਜੇ ਤੇਜ਼ ਹਨੇਰੀ ਚਲਣ ਲੱਗੀ ਅਤੇ ਅਸਮਾਨ ਵਿਚ ਕਾਲੇ ਬੱਦਲ ਛਾ ਗਏ, ਜਿਸ ਤੋਂ ਬਾਅਦ ਤੇਜ਼ ਬਾਰਿਸ਼ ਵੀ ਸ਼ੁਰੂ ਹੋਈ, ਜਿਸ ਦੇ ਚਲਦੇ ਮੌਸਮ ਵਿਭਾਗ ਵਲੋਂ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿਚ ਤੇਜ਼ ਹਨੇਰੀ ਅਤੇ ਝੱਖੜ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਲਈ ਡਿਪਟੀ ਕਮਿਸ਼ਨਰ ਦਫਤਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਮੇਂ ਬੇਲੋੜ ਤੋਂ ਘਰ ਤੋਂ ਬਾਹਰ ਨਾ ਨਿਕਲਣ। ਖਾਸ ਕਰਕੇ ਬੱਚੇ ਅਤੇ ਬਜ਼ੁਰਗਾਂ ਨੂੰ ਘਰ ਦੇ ਅੰਦਰ ਹੀ ਰੱਖੋ। ਅਜਿਹੇ ਸਮੇਂ ਦਰੱਖਤਾਂ ਹੇਠ ਨਾ ਜਾਵੋ ਅਤੇ ਬਿਜਲੀ ਦੀਆਂ ਤਾਰਾਂ ਤੋਂ ਵੀ ਦੂਰ ਰਹੋ। 

ਪਿਛਲੀ ਖ਼ਬਰ ਲੌਂਗੋਵਾਲ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 10 ਕੀਤੇ ਕਾਬੂ ਅਗਲੀ ਖ਼ਬਰ 9 ਜੂਨ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ