15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਯੂ.ਪੀ. : ਕਾਰ ਤੇ ਟਰੱਕ ਦੀ ਟੱਕਰ ’ਚ ਚਾਰ ਦੀ ਮੌਤ

ਲਖਨਊ, 2 ਜੂਨ- ਯੂ.ਪੀ. ਦੇ ਬਾਰਾਬੰਕੀ ਜ਼ਿਲ੍ਹੇ ਦੇ ਰਾਮਨਗਰ ਕੋਤਵਾਲੀ ਖੇਤਰ ਵਿਚ ਅੱਜ ਸਵੇਰੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਸਵੇਰੇ 5 ਵਜੇ ਦੇ ਕਰੀਬ, ਬਾਰਾਬੰਕੀ-ਬਹਿਰਾਈਚ ਹਾਈਵੇਅ ’ਤੇ ਧਨੌਰਾ ਮੋੜ ਨੇੜੇ ਇਕ ਢਾਬੇ ਨੇੜੇ ਇਕ ਅਰਟਿਗਾ ਕਾਰ ਅਤੇ ਇਕ ਟਰੱਕ....

ਅਜੀਤ ਡੈਸਕ 02-06-2025

ਲਖਨਊ, 2 ਜੂਨ- ਯੂ.ਪੀ. ਦੇ ਬਾਰਾਬੰਕੀ ਜ਼ਿਲ੍ਹੇ ਦੇ ਰਾਮਨਗਰ ਕੋਤਵਾਲੀ ਖੇਤਰ ਵਿਚ ਅੱਜ ਸਵੇਰੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਸਵੇਰੇ 5 ਵਜੇ ਦੇ ਕਰੀਬ, ਬਾਰਾਬੰਕੀ-ਬਹਿਰਾਈਚ ਹਾਈਵੇਅ ’ਤੇ ਧਨੌਰਾ ਮੋੜ ਨੇੜੇ ਇਕ ਢਾਬੇ ਨੇੜੇ ਇਕ ਅਰਟਿਗਾ ਕਾਰ ਅਤੇ ਇਕ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਅਰਟਿਗਾ ਕਾਰ ਵਿਚ ਸਵਾਰ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਬੱਚਿਆਂ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸਰਕਲ ਅਫਸਰ (ਸੀਓ) ਗਰਿਮਾ ਪੰਤ ਨੇ ਮੌਕੇ ਦਾ ਮੁਆਇਨਾ ਕੀਤਾ। ਇੰਸਪੈਕਟਰ ਅਨਿਲ ਕੁਮਾਰ ਪਾਂਡੇ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਜੀਵਨ ਗੁਪਤਾ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਪਹੁੰਚ ਕੇ ਸ਼ਹੀਦਾਂ ਨੂੰ ਕੀਤਾ ਸਿਜਦਾ ਅਗਲੀ ਖ਼ਬਰ ਸੀ.ਐਨ.ਜੀ. ਪਲਾਂਟ ਦਾ ਵਿਰੋਧ ਕਰਨ ਵਾਲੇ ਸਾਰੇ ਆਗੂ ਘਰਾਂ ’ਚ ਕੀਤੇ ਨਜ਼ਰਬੰਦ