15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਟਿਆਲਾ ਦੇ ਰਾਜਿੰਦਰਾ ਜਿਮਖਾਨਾ ਮਹਾਰਾਣੀ ਕਲੱਬ ਵਿਚ ਲੱਗੀ ਅੱਗ

ਪਟਿਆਲਾ, 1 ਜੂਨ - (ਅਮਨਦੀਪ ਸਿੰਘ ) - ਪਟਿਆਲਾ ਦੇ ਰਾਜਿੰਦਰਾ ਜਿਮਖਾਨਾ ਮਹਾਰਾਣੀ ਕਲੱਬ ਵਿਚ ਉਸ ਵੇਲੇ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਕਲੱਬ 'ਚ ਭਿਆਨਕ ਅੱਗ ਲੱਗਣ ਨਾਲ ਹਾਹਾਕਾਰ ਮਚ ...

ਅਜੀਤ ਡੈਸਕ 01-06-2025

ਪਟਿਆਲਾ, 1 ਜੂਨ - (ਅਮਨਦੀਪ ਸਿੰਘ ) - ਪਟਿਆਲਾ ਦੇ ਰਾਜਿੰਦਰਾ ਜਿਮਖਾਨਾ ਮਹਾਰਾਣੀ ਕਲੱਬ ਵਿਚ ਉਸ ਵੇਲੇ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਕਲੱਬ 'ਚ ਭਿਆਨਕ ਅੱਗ ਲੱਗਣ ਨਾਲ ਹਾਹਾਕਾਰ ਮਚ ਗਈ । ਇਹ ਅੱਗ ਕਲੱਬ ਦੇ ਕੈਫੇ ਵਿਚ ਲੱਗੀ ਦਸੀ ਜਾ ਰਹੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਕੈਫੇ ਦੇ ਨਾਲ ਦੇ ਹਾਲ ਵਿਚ 10 ਤੋ 15 ਬੱਚੇ ਬੈਡਮਿੰਟਨ ਦੀ ਪ੍ਰੈਕਟਿਸ ਕਰ ਰਹੇ ਸੀ । ਫਿਲਹਾਲ ਸਾਰੇ ਬੱਚੇ ਸੁਰੱਖਿਅਤ ਦਸੇ ਜਾ ਰਹੇ ਹਨ। ਇਸ ਮੌਕੇ ਫਾਈਰ ਬ੍ਰਿਗੇਡ ਦੀਆਂ 4 ਗੱਡੀਆ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅਜੇ ਤਕ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਅੱਗ ਲੱਗਣ ਦਾ ਕਾਰਨ ਏ.ਸੀ. ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ।

ਪਿਛਲੀ ਖ਼ਬਰ ਟੀ.ਐਮ.ਸੀ. 2026 ਦੀਆਂ ਚੋਣਾਂ ਵਿਚ ਬੰਗਾਲ ਤੋਂ ਬਾਹਰ ਹੋ ਜਾਵੇਗੀ - ਅਮਿਤ ਸ਼ਾਹ ਅਗਲੀ ਖ਼ਬਰ ਤ੍ਰਿਪੁਰਾ ਵਿਚ ਭਾਰੀ ਮੀਂਹ ਕਾਰਨ ਹਾਲਾਤ ਵਿਗੜੇ , ਇਕ ਦੀ ਮੌਤ, ਹਜ਼ਾਰਾਂ ਨੂੰ ਰਾਹਤ ਕੈਂਪਾਂ ਵਿਚ ਕੀਤਾ ਗਿਆ ਤਬਦੀਲ