ਸੀਨੀਅਰ ਅਕਾਲੀ ਆਗੂ ਦੀ ਐਕਟਿਵਾ ਚੋਰੀ ਕਰਨ ਵਾਲੀ ਔਰਤ ਤੇ ਨੌਜਵਾਨ ਕਾਬੂ
ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਸਥਾਨਕ ਪੁਲਿਸ ਵਲੋਂ ਕੁੱਝ ਦਿਨ ਪਹਿਲਾਂ ਸੀਨੀਅਰ ਅਕਾਲੀ ਆਗੂ ਦੀ ਸਕੂਟਰੀ ਚੋਰੀ ਕਰਨ ਵਾਲੀ ਔਰਤ ਸੰਦੀਪ ਕੌਰ ਵਾਸੀ ਉਧੋਵਾਲ ਅਤੇ ਰੋਬਿਨਪ੍ਰੀਤ ਸਿੰਘ ਵਾਸੀ ਨਾਨੋਵਾਲ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸ਼ਹਿਰ ਦੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ ਦੀ ਸਕੂਟਰੀ ਕੁੱਝ ਦਿਨ ਪਹਿਲਾਂ ਦੁਰਗਾ ਸ਼ਕਤੀ ਮੰਦਰ ਨੇੜਿ੍ਹਓਂ ਚੋਰੀ ਹੋ ਗਈ ਸੀ ਜਿਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਨੂੰ ਇਕ ਔਰਤ ਤੇ ਨੌਜਵਾਨ ਇਹ ਚੋਰੀ ਕੀਤੀ ਸਕੂਟਰੀ ਲੈ ਕੇ ਨਜ਼ਰ ਆਏ ਜਿਨ੍ਹਾਂ ਨੂੰ ਰੋਕਿਆ ਗਿਆ। ਚੋਰੀ ਦੀ ਸਕੂਟਰੀ ਚਲਾਉਣ ਵਾਲਿਆਂ ਦੀ ਪਹਿਚਾਣ ਸੰਦੀਪ ਕੌਰ ਅਤੇ ਰੋਬਿਨਪ੍ਰੀਤ ਸਿੰਘ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਜੋ ਨਸ਼ੇ ਦੀ ਪੂਰਤੀ ਲਈ ਸਕੂਟਰੀ ਚੋਰੀ ਕੀਤੀ ਅਤੇ ਵੇਚਣ ਦੀ ਫਿਰਾਕ ਵਿਚ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅੜਿੱਕੇ ਆ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ ਨੇ ਮਾਛੀਵਾੜਾ ਪੁਲਿਸ ਦਾ ਧੰਨਵਾਦ ਪ੍ਰਗਟਾਇਆ।
;
;
;
;
;
;
;
;