JALANDHAR WEATHER

ਅੱਠਵੀਂ ਦੀ ਵਿਦਿਆਰਥਣ ਜਸਨੀਤ ਜਿੰਦਗੀ ਦੀ ਜੰਗ ਹਾਰੀ

ਕਾਲਾ ਸੰਘਿਆਂ (ਕਪੂਰਥਲਾ), 29 ਜੁਲਾਈ (ਬਲਜੀਤ ਸਿੰਘ ਸੰਘਾ)- ਕਸਬੇ ਦੇ ਮੁਹੱਲਾ ਮੋਤੀ ਨਗਰ ਦੀ ਵਸਨੀਕ ਅੱਠਵੀਂ ਜਮਾਤ ਦੀ ਵਿਦਿਆਰਥਣ ਕਰੀਬ ਡੇਢ ਮਹੀਨੇ ਤੋਂ ਜਲੰਧਰ ਦੇ ਨਿਜੀ ਹਸਪਤਾਲਾਂ ਵਿਖੇ ਬਿਮਾਰੀ ਨਾਲ ਲੜਦਿਆਂ ਆਖਿਰ ਜਿੰਦਗੀ ਦੀ ਜੰਗ ਹਾਰ ਗਈ। ਪਰਿਵਾਰ ਪਾਸੋਂ ਇਕੱਤਰ ਜਾਣਕਾਰੀ ਅਨੁਸਾਰ ਕਰੀਬ ਡੇਢ ਮਹੀਨਾ ਪਹਿਲਾਂ ਬੱਚੇ ਨੂੰ ਬਰੇਨ ਅਟੈਕ ਆਇਆ ਜਿਸ ਉਪਰੰਤ ਉਸ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਰੱਖਿਆ ਗਿਆ।

ਇਕ ਮਹੀਨੇ ਤੋਂ ਵੱਧ ਸਮਾਂ ਸਰੀ ਰਾਮ ਹਸਪਤਾਲ ਵੈਂਟੀਨੇਟਰ ਤੇ ਰਹਿਣ ਵੀ ਬੱਚੀ ਆਪਣੇ ਆਪ ਨੂੰ ਬਚਾ ਨਹੀਂ ਸਕੀ। ਪਰਿਵਾਰ ਨੇ ਦੱਸਿਆ ਕਿ ਪੀ ਜੀ ਆਈ ਤੋਂ ਚੰਡੀਗੜ ਵੀ ਬੱਚੀ ਨੂੰ ਲੈ ਕੇ ਗਏ ਪਰ ਉਥੇ ਦਾਖ਼ਲ ਨਹੀਂ ਕੀਤਾ ਗਿਆ। ਪਰਿਵਾਰ ਨੇ ਕਿਹਾ ਕਿ ਜੇਕਰ ਬੱਚੀ ਨੂੰ ਪੀ.ਜੀ.ਆਈ. ਦਾਖ਼ਲ ਕਰ ਲਿਆ ਜਾਂਦਾ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਬਚ ਜਾਂਦੀ ਤੇ ਜਲੰਧਰ ਨਿੱਜੀ ਹਸਪਤਾਲ ਵਲੋਂ ਹੋਈ ਲੁੱਟ ਤੋਂ ਵੀ ਉਨ੍ਹਾਂ ਦਾ ਬਚਾਅ ਹੋ ਜਾਂਦਾ।

ਸਰਕਾਰੀ ਹਾਈ ਸਕੂਲ ਜਿੱਥੇ ਉਕਤ ਬੱਚੀ ਪੜਦੀ ਸੀ ਦੇ ਅਧਿਆਪਕਾਂ ਨੇ ਵੀ ਬਹੁਤ ਦੁਆਵਾਂ ਕੀਤੀਆਂ ਅਤੇ ਵਿਤੀ ਸਹਿਯੋਗ ਕੀਤਾ। ਫਰਜ਼ ਸੇਵਾ ਸੋਸਾਇਟੀ ਸਮੇਤ ਬਹੁਤ ਸਾਰੇ ਲੋਕਾਂ ਨੇ ਪਰਿਵਾਰ ਦੇ ਬੱਚੀ ਤੇ ਲੱਗੇ ਲੱਖਾਂ ਰੁਪਇਆਂ 'ਚ ਵਿੱਤੀ ਸਹਿਯੋਗ ਵੀ ਕੀਤਾ ਅਤੇ ਦੁਆਵਾਂ ਵੀ ਕੀਤੀਆਂ ਪਰ ਉਹ ਕਬੂਲ ਨਾ ਹੋ ਸਕੀਆਂ। ਅਧਿਆਪਕਾਂ ਨੇ ਕਿਹਾ ਕਿ ਬੱਚੀ ਜਸਨੀਤ ਨੇ ਸਕੂਲ ਦੇ ਇਕ ਸਮਾਗਮ ਵਿਚ ਝਾਂਸੀ ਦੀ ਰਾਣੀ ਦਾ ਰੋਲ ਕੀਤਾ ਸੀ ਜੋ ਬੇਹੱਦ ਪਸੰਦ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ