JALANDHAR WEATHER

ਅਸਾਮ ਵਿਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 68

ਗੁਹਾਟੀ 27 ਜੁਲਾਈ - ਡਿਜ਼ਾਸਟਰ ਰਿਪੋਰਟਿੰਗ ਐਂਡ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (ਡੀਆਰਆਈਐਮਐਸ) ਅਸਾਮ ਦੇ ਇਕ ਬੁਲੇਟਿਨ ਅਨੁਸਾਰ, ਅਸਾਮ ਵਿਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 68 ਹੋ ਗਈ ਹੈ। ਰਾਜ ਦੇ ਕਈ ਜ਼ਿਲ੍ਹੇ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ, ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਲਗਭਗ 5 ਜ਼ਿਲ੍ਹਿਆਂ (ਚਰਾਈਦੇਵ, ਗੋਲਾਘਾਟ, ਜੋਰਹਾਟ, ਨਾਗਾਓਂ ਅਤੇ ਸ਼ਿਵਸਾਗਰ) ਵਿਚ 5.24 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ।ਜੇ ਗੱਲ ਕਰੀਏ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਦੀ ਤਾਂ ਰਾਏਦੇਵ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਹਾਲ ਹੀ ਵਿਚ ਡੁੱਬਣ ਨਾਲ ਹੋਈਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ