JALANDHAR WEATHER

ਬਰਨਾਲਾ ਦੇ ਆਮ ਆਦਮੀ ਕਲੀਨਿਕਾ ਦਾ ਸਮੂਹ ਸਟਾਫ ਹੜਤਾਲ 'ਤੇ

ਬਰਨਾਲਾ, 27 ਜੁਲਾਈ (ਨਰਿੰਦਰ ਅਰੋੜਾ) - ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰਦੇ ਸਮੂਹ ਕਰਮਚਾਰੀ ਡਾਕਟਰ ਫਾਰਮਾਸਿਸਟ ਅਤੇ ਕਲੀਨੀਕਲ ਸਹਾਇਕ ਸਭ ਹੜ੍ਹਤਾਲ ਤੇ ਚਲੇ ਗਏ ਹਨ। ਆਮ ਆਦਮੀ ਕਲੀਨਿਕ ਬੰਦ ਹੋਣ ਕਾਰਨ ਅੱਜ ਮਰੀਜ਼ਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਡਾਕਟਰ ਯਾਸ਼ ਗੋਇਲ, ਡਾਕਟਰ ਹਰਪ੍ਰੀਤ, ਫਾਰਮਾਸਿਸਟ ਦਿਲਦੀਪ ਮੁਕੇਸ਼, ਕਲੀਨੀਕਲ ਸਹਾਇਕ ਰਾਜਵੀਰ ਕੌਰ ਰੂਪਨਪ੍ਰੀਤ ਜਸਪ੍ਰੀਤ ਆਦਿ ਨੇ ਕਿਹਾ ਕਿ ਸਾਡੇ ਨਾਲ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਭਰੋਸੇ ਤੋਂ ਬਿਨਾਂ ਸਾਨੂੰ ਕੁਝ ਨਹੀਂ ਮਿਲ ਰਿਹਾ ਜਿਸ ਕਾਰਨ ਅੱਜ ਮਜਬੂਰਨ ਸਾਨੂੰ ਪੰਜਾਬ ਦੇ ਸੱਦੇ ਤੇ ਹੜਤਾਲ ਕਰਨੀ ਪਈ ਜੇ ਫਿਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ