ਭਾਤਰ ਦੀ ਅਨਾਹਤ ਸਿੰਘ ਨੇ ਰਚਿਆ ਇਤਿਹਾਸ, ਬਣੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ
ਓਨਟਾਰੀਓ (ਖੇਂੈਢਾਂ), 26 ਝੂਲ਼ਾਂਓi - ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਦੇਸ਼ ਲਈ ਇਤਿਹਾਸ ਰਚ ਦਿੱਤਾ ਹੈ। 18 ਸਾਲਾ ਖਿਡਾਰਨ ਅਨਾਹਤ ਸਿੰਘ ਨੇ ਕੈਨੇਡਾ ਦੇ ਓਨਟਾਰੀਓ ਦੇ ਨਿਆਗਰਾ-ਆਨ-ਦ-ਲੇਕ ਵਿਚ ਹੋਈ ਵਿਸ਼ਵ ਸਕੁਐਸ਼ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਵਿਚ ਮਹਿਲਾ ਖਿਤਾਬ ਆਪਣੇ ਨਾਂਅ ਕੀਤਾ ਇਸ ਦੇ ਨਾਲ ਹੀ ਅਨਾਹਤ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣ ਗਈ। ਵਿਸ਼ਵ ਦੀ 20ਵੀਂ ਨੰਬਰ ਦੀ ਖਿਡਾਰਨ ਅਤੇ ਚੋਟੀ ਦੀ ਦਰਜਾ ਪ੍ਰਾਪਤ ਅਨਾਹਤ ਨੇ ਮਹਿਲਾ ਫਾਈਨਲ ਵਿਚ ਮਿਸਰ ਦੀ ਰੁਕਾਇਆ ਸਲੇਮ ਨੂੰ 11-3, 11-7, 11-9 ਨਾਲ ਹਰਾਇਆ।
ਪਿਛਲੇ ਸਾਲ ਇਸੇ ਟੂਰਨਾਮੈਂਟ ਵਿਚ ਅਨਾਹਤ ਨੇ ਸੈਮੀਫਾਈਨਲ ਜਿੱਤ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ, ਉਸਨੇ ਮਹਿਲਾ ਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਮਿਸਰੀ ਰੁਕਾਇਆ ਸਲੇਮ ਨੂੰ 11-3, 11-7, 11-9 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤਿਆ।
;
;
;
;
;
;
;
;