JALANDHAR WEATHER

ਮੁਬਾਰਕਪੁਰ ਵਿਖੇ ਬਣੇ ਕਾਜਵੇ ਤੇ ਪਾਣੀ ਚੜ ਜਾਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਕੀਤਾ ਬੰਦ

ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)- ਬਰਸਾਤ ਦੇ ਮੌਸਮ ਵਿਚ ਸ਼ਿਵਾਲਿਕ ਦੀਆਂ ਪਹਾੜਾਂ ਤੇ ਭਰਵੀਂ ਬਰਸਾਤ ਹੋਣ ਕਾਰਨ ਘੱਗਰ ਦਰਿਆ ਦੇ ਵਿਚ ਰਿਕਾਰਡ ਤੋੜ ਪਾਣੀ ਆ ਜਾਣ ਕਾਰਨ ਇਥੇ ਪੁਲਿਸ ਪ੍ਰਸ਼ਾਸਨ ਵਲੋਂ ਮੁਬਾਰਕਪੁਰ ਢਕੋਲੀ ਨੂੰ ਜੋੜਨ ਵਾਲੇ ਕਾਜਵੇ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੰਦ ਕਰਵਾਇਆ ਗਿਆ।

ਪੁਲਿਸ ਪ੍ਰਸ਼ਾਸਨ ਵਲੋਂ ਇੱਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਮੁਬਾਰਕਪੁਰ ਪੁਲਿਸ ਮੁਸਤੈਦੀ ਨਾਲ ਤੈਨਾਤ ਰਹੀ । ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਬਾਰਕਪੁਰ ਕਾਜਵੇ ਤੇ ਪਾਣੀ ਕਾਫੀ ਆ ਗਿਆ ਸੀ ਜਿਸ ਕਰਕੇ ਸਵੇਰੇ 7 ਵਜੇ ਇੱਥੋਂ ਟਰੈਫਿਕ ਰੋਕ ਦਿੱਤੀ ਗਈ ਸੀ, ਘੱਗਰ ਦੇ ਉੱਪਰੋਂ ਦੀ ਵੀ ਪਾਣੀ ਵਗਣ ਲੱਗ ਪਿਆ ਸੀ। ਦੁਪਹਿਰ 2 ਵਜੇ ਜਦੋਂ ਪਾਣੀ ਘੱਟ ਗਿਆ ਤਾਂ ਇੱਥੋਂ ਆਵਾਜਾਈ ਮੁੜ ਤੋਂ ਬਹਾਲ ਕਰ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ