JALANDHAR WEATHER

ਭਾਰੀ ਬਾਰਿਸ਼ ਦੌਰਾਨ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿਚ ਭਰਿਆ ਪਾਣੀ

ਗੁਰੂਗ੍ਰਾਮ (ਹਰਿਆਣਾ), 8 ਜੁਲਾਈ - ਭਾਰੀ ਬਾਰਿਸ਼ ਦੌਰਾਨ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿਚ ਪਾਣੀ ਭਰਿਆ ਹੋਇਆ ਹੈ। ਭਾਰੀ ਬਾਰਿਸ਼ ਦੇ ਚੱਲਦਿਆਂ ਸ਼ਹਿਰ ਦਾ ਡਰੇਨੇਜ ਸਿਸਟਮ ਪੂਰੀ ਤਰ੍ਹਾਂ ਢਹਿ ਗਿਆ ਕਿਉਂਕਿ 33 ਘੰਟਿਆਂ ਵਿਚ 115 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੰਗਲਵਾਰ ਸਵੇਰੇ 8 ਵਜੇ ਤੋਂ ਬੁੱਧਵਾਰ ਸਵੇਰੇ 8 ਵਜੇ ਤੱਕ 83 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 32 ਮਿਲੀਮੀਟਰ ਵਾਧੂ ਮੀਂਹ ਦਰਜ ਕੀਤਾ ਗਿਆ।
ਲਗਾਤਾਰ ਮੀਂਹ ਨੇ ਸ਼ਹਿਰ ਮਾੜੇ ਡਰੇਨੇਜ ਸਿਸਟਮ ਦੀ ਪੋਲ ਉਜਾਗਰ ਕਰ ਦਿੱਤੀ। ਪਾਣੀ ਭਰਨ ਤੋਂ ਰੋਕਣ ਅਤੇ ਡਰੇਨੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ, ਸ਼ਹਿਰ ਦੀਆਂ ਜ਼ਿਆਦਾਤਰ ਮੁੱਖ ਸੜਕਾਂ ਪਾਣੀ ਵਿਚ ਡੁੱਬ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ